India vs Pakistan: ਟੀ-20 ਵਰਲਡ ਕੱਪ 'ਚ ਭਾਰਤ ਨਾਲ ਖੇਡਣ ਲਈ ਪਾਕਿਸਤਾਨ ਨੇ ਰੱਖੀ ਇਹ ਖ਼ਾਸ ਸ਼ਰਤ

Tuesday, Feb 03, 2026 - 10:10 AM (IST)

India vs Pakistan: ਟੀ-20 ਵਰਲਡ ਕੱਪ 'ਚ ਭਾਰਤ ਨਾਲ ਖੇਡਣ ਲਈ ਪਾਕਿਸਤਾਨ ਨੇ ਰੱਖੀ ਇਹ ਖ਼ਾਸ ਸ਼ਰਤ

ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਬੋਰਡ ਦੀਆਂ ਕੋਝੀਆਂ ਹਰਕਤਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਨੇ ਸ਼ੁਰੂ ਵਿੱਚ 2026 ਦੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਰਿਪੋਰਟਾਂ ਦੱਸਦੀਆਂ ਹਨ ਕਿ ਪੀਸੀਬੀ ਨੇ ਇਹ ਮੈਚ ਖੇਡਣ ਲਈ ਇੱਕ ਖ਼ਾਸ ਸ਼ਰਤ ਰੱਖੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ, ਪਾਕਿਸਤਾਨ ਟੀਮ ਸਿਰਫ਼ ਤਾਂ ਹੀ ਭਾਰਤ ਵਿਰੁੱਧ ਖੇਡੇਗੀ ਜੇਕਰ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਵਿੱਚ ਬਹਾਲ ਕੀਤਾ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 15 ਫਰਵਰੀ ਨੂੰ ਹੋਣਾ ਸੀ, ਪਰ ਪੀਸੀਬੀ ਨੇ ਹੁਣ ਇਸ ਨੂੰ ਨਾ ਖੇਡਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : 'ਜੇ ਹਿੰਮਤ ਹੈ ਤਾਂ ਫੈਸਲੇ 'ਤੇ ਅੜੇ ਰਹੋ...'; ਹਰਭਜਨ ਸਿੰਘ ਦਾ ਪਾਕਿਸਤਾਨੀ ਕ੍ਰਿਕਟ ਨੂੰ ਖੁੱਲ੍ਹਾ ਚੈਲੰਜ

ICC ਨੇ ਕੀਤਾ ਹੈ ਬੰਗਲਾਦੇਸ਼ ਨੂੰ ਬਾਹਰ

ਆਈਸੀਸੀ ਨੇ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਹੈ, ਕਿਉਂਕਿ ਟੀਮ ਦੇ ਬੋਰਡ ਨੇ ਅਚਾਨਕ ਮੰਗ ਕੀਤੀ ਸੀ ਕਿ ਉਸਦੇ ਸਾਰੇ ਮੈਚ ਭਾਰਤ ਤੋਂ ਸ਼੍ਰੀਲੰਕਾ ਤਬਦੀਲ ਕੀਤੇ ਜਾਣ। ਬੀਸੀਬੀ ਨੇ ਇਹ ਅਚਾਨਕ ਮੰਗ ਕੀਤੀ ਕਿਉਂਕਿ ਮੁਸਤਫਿਜ਼ੁਰ ਰਹਿਮਾਨ ਨੂੰ ਆਈਪੀਐੱਲ ਤੋਂ ਬਾਹਰ ਕਰ ਦਿੱਤਾ ਗਿਆ ਸੀ। ਆਈਸੀਸੀ ਨੇ ਬੰਗਲਾਦੇਸ਼ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਅਤੇ ਜਦੋਂ ਇਸ ਮੁੱਦੇ 'ਤੇ ਵੋਟਿੰਗ ਹੋਈ ਤਾਂ ਬੀਸੀਬੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਬੀਸੀਬੀ ਆਪਣੀ ਮੰਗ 'ਤੇ ਅੜਿਆ ਰਿਹਾ ਅਤੇ ਅੰਤ ਵਿੱਚ ਆਈਸੀਸੀ ਨੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਅਤੇ ਸਕਾਟਲੈਂਡ ਨੂੰ ਮੌਕਾ ਦਿੱਤਾ।

ਇਹ ਵੀ ਪੜ੍ਹੋ : 'ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰੇਗਾ ਭਾਰਤ', ਟੈਰਿਫ ਘਟਾਉਣ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦਾ ਵੱਡਾ ਦਾਅਵਾ

ਪਾਕਿਸਤਾਨ ਕਰ ਰਿਹੈ ਗੰਦੀ ਰਾਜਨੀਤੀ

ਬੰਗਲਾਦੇਸ਼ ਦੇ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਨੇ ਇਸ ਮੁੱਦੇ ਦਾ ਰਾਜਨੀਤੀਕਰਨ ਕਰਨਾ ਸ਼ੁਰੂ ਕਰ ਦਿੱਤਾ। ਪੀਸੀਬੀ ਨੇ ਇਸ ਮਾਮਲੇ 'ਤੇ ਆਪਣੀ ਸਰਕਾਰ ਨਾਲ ਚਰਚਾ ਕੀਤੀ ਅਤੇ ਅੰਤ ਵਿੱਚ ਫੈਸਲਾ ਕੀਤਾ ਕਿ ਪਾਕਿਸਤਾਨ ਟੀ-20 ਵਿਸ਼ਵ ਕੱਪ ਵਿੱਚ ਖੇਡੇਗਾ ਪਰ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰੇਗਾ। ਪਾਕਿਸਤਾਨ ਦੇ ਇਸ ਕਦਮ ਤੋਂ ਬਾਅਦ ਆਈਸੀਸੀ ਨੇ ਇਸ ਨੂੰ ਸੰਭਾਵੀ ਵਿੱਤੀ ਝਟਕੇ ਬਾਰੇ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਇਸ ਤੋਂ ਜਾਣੂ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਪੀਸੀਬੀ ਜਲਦੀ ਹੀ ਇਸ ਮੁੱਦੇ 'ਤੇ ਯੂ-ਟਰਨ ਲੈ ਸਕਦਾ ਹੈ।


author

Sandeep Kumar

Content Editor

Related News