ਆਖਰ ਪਾਕਿ ਕ੍ਰਿਕਟ ਪ੍ਰਸ਼ੰਸਕ ਕਿਉਂ ਚਾਹੁੰਦੇ ਹਨ ਕਿ ਭਾਰਤ ''ਚ ਕੌਮਾਂਤਰੀ ਕ੍ਰਿਕਟ ''ਤੇ ਪਾਬੰਦੀ ਲੱਗੇ
10/15/2017 1:57:29 PM
ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਭਾਰਤ ਵਿਚ ਕੌਮਾਂਤਰੀ ਕ੍ਰਿਕਟ ਉੱਤੇ ਪਾਬੰਦੀ ਲਗਾਏ। ਦਰਅਸਲ, ਪਾਕਿਸਤਾਨੀ ਪ੍ਰਸ਼ੰਸਕਾਂ ਨੇ ਇਹ ਦਾਅਵਾ ਗੁਹਾਟੀ ਵਿਚ ਆਸਟਰੇਲੀਆਈ ਟੀਮ ਦੀ ਬੱਸ ਉੱਤੇ ਹਮਲੇ ਦੇ ਬਾਅਦ ਕੀਤਾ ਹੈ। ਭਾਰਤੀ ਟੀਮ ਅਤੇ ਆਸਟਰੇਲੀਆ ਦਰਮਿਆਨ ਗੁਹਾਟੀ ਵਿਚ ਖੇਡੇ ਗਏ ਦੂਜੇ ਟੀ20 ਕੌਮਾਂਤਰੀ ਮੈਚ ਦੇ ਬਾਅਦ ਆਸਟਰੇਲੀਆ ਦੀ ਟੀਮ ਬੱਸ ਉੱਤੇ ਹਮਲਾ ਹੋਇਆ ਸੀ। ਆਸਟਰੇਲੀਆ ਨੇ ਇਸ ਮੈਚ ਨੂੰ 8 ਵਿਕਟਾਂ ਨਾਲ ਜਿੱਤਿਆ ਸੀ, ਜਿਸਦੇ ਨਾਲ ਨਾਖੁਸ਼ ਕੁਝ ਪ੍ਰਸ਼ੰਸਕਾਂ ਨੇ ਬੱਸ ਉੱਤੇ ਪੱਥਰ ਸੁੱਟ ਕੇ ਕੱਚ ਤੋੜ ਦਿੱਤਾ ਸੀ। ਇਸ ਘਟਨਾ ਵਿਚ ਕਿਸੇ ਖਿਡਾਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਆਸਟਰੇਲੀਆ ਦੇ ਕ੍ਰਿਕਟਰ ਸੁਰੱਖਿਅਤ ਹੋਟਲ ਪੁੱਜੇ।
ਇਸ ਘਟਨਾ ਦੇ ਬਾਅਦ ਅਸਮ ਵਿਚ ਪ੍ਰਸ਼ੰਸਕਾਂ ਨੇ ਆਪਣੀ ਗਲਤੀ ਸਵੀਕਾਰ ਕੀਤੀ। ਪਾਕਿਸਤਾਨੀ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਕ੍ਰਿਕਟ ਦੀ ਮੇਜ਼ਬਾਨੀ ਕਰਨ ਲਈ ਭਾਰਤ ਸੁਰੱਖਿਅਤ ਜਗ੍ਹਾ ਨਹੀਂ ਹੈ।
ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਭਾਰਤ ਨੂੰ ਦਾਗਦਾਰ ਬਣਾਉਣ ਦੇ ਇਰਾਦੇ ਨਾਲ ਇਤਰਾਜ਼ਯੋਗ ਟਵੀਟਸ ਵੀ ਕੀਤੇ। ਇਹੀ ਨਹੀਂ, ਉਨ੍ਹਾਂ ਨੇ ਆਈ.ਸੀ.ਸੀ. ਨੂੰ ਭਾਰਤ ਵਿਚ ਕੌਮਾਂਤਰੀ ਕ੍ਰਿਕਟ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ। ਕਿਸੇ ਨੇ ਭਾਰਤ ਨੂੰ ਦੱਸਿਆ ਆਤੰਕੀ ਦੇਸ਼-
Alhamdullilah. Thanks to Allah . Pakistan is safe country. India is behind in all terrorists activities
— Adil Raza 🇵🇰 (@AdilRaza1991) October 10, 2017
(ਪਾਕਿਸਤਾਨ ਸੁਰੱਖਿਅਤ ਦੇਸ਼ ਹੈ, ਅੱਤਵਾਦੀ ਗਤੀਵਿਧੀਆਂ ਦੇ ਪਿੱਛੇ ਭਾਰਤ ਦਾ ਹੱਥ ਹੈ)
This is the real face of India, so @ICC should ban the cricket in India.These goons terrorise the common ppl &call world's democratic cntry.
— дhMд) ┳Дnv!r (@CoMn3rD311) October 12, 2017
(ਇਹ ਭਾਰਤ ਦਾ ਅਸਲੀ ਚਿਹਰਾ ਹੈ, ਆਈ.ਸੀ.ਸੀ. ਨੂੰ ਭਾਰਤ ਵਿਚ ਕੌਮਾਂਤਰੀ ਕ੍ਰਿਕਟ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ, ਇਹ ਗੁੰਡੇ ਆਮ ਆਦਮੀ ਨੂੰ ਡਰਾਉਂਦੇ ਹਨ ਅਤੇ ਦੁਨੀਆ ਵਿਚ ਆਪਣੇ ਆਪ ਨੂੰ ਲੋਕਤੰਤਰਿਕ ਦੇਸ਼ ਕਹਿੰਦੇ ਹਨ)
And then they say #Pakistan is not a safe place.
— HAMAS \o/ (@HamasulGhani) October 11, 2017
I can assure you @AaronFinch5 that Pakistan is ever safer than #India.
We are a peaceful & cricket loving nation
We want our cricket back
And we will do InshaAllah #HopeNotOut https://t.co/1wgI4oV3Us
@ICC #India is a big #Terrorist country, Now what’ll you take action against #India ? @Australia @stevesmith49 @ImKohli18 #IPL @Ausport
— sajid kashmiri (@sajidkashmiri11) October 10, 2017
Hindutva extremists attack Australian #Cricket team's bus with stones after #Australia beat #India.India is unsafe for international Cricket https://t.co/r0FdxIhVzW
— Zain Khan (@ZKhanOfficial) October 10, 2017
ਇੱਥੇ ਇਹ ਦੱਸਣਾ ਠੀਕ ਹੋਵੇਗਾ ਕਿ ਪਾਕਿਸਤਾਨ ਵਿਚ ਅੱਠ ਸਾਲ ਦੇ ਬਾਅਦ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਈ। 2009 ਵਿਚ ਸ਼੍ਰੀਲੰਕਾ ਦੀ ਟੀਮ ਉੱਤੇ ਅੱਤਵਾਦੀ ਹਮਲਾ ਹੋਇਆ ਸੀ। ਇਸਦੇ ਬਾਅਦ ਤੋਂ ਕੌਮਾਂਤਰੀ ਟੀਮਾਂ ਨੇ ਪਾਕਿਸਤਾਨ ਵਿਚ ਕ੍ਰਿਕਟ ਖੇਡਣ ਤੋਂ ਮਨਾਹੀ ਕਰ ਦਿੱਤੀ ਸੀ। ਜਿੰਬਾਬਵੇ ਦੇ ਇਲਾਵਾ ਕਿਸੇ ਟੀਮ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਇਹੀ ਨਹੀਂ, ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਕ੍ਰਿਕਟਰਾਂ ਨੇ ਵੀ ਲਾਹੌਰ ਵਿਚ ਇਕ ਟੀ20 ਕੌਮਾਂਤਰੀ ਮੈਚ ਖੇਡਣ ਤੋਂ ਮਨਾਹੀ ਕਰ ਦਿੱਤੀ ਹੈ।