ਭਾਰਤ ਨੇ ਪਾਕਿਸਤਾਨ ਨੂੰ  ਦਿੱਤਾ ਲੱਖਾਂ ਡਾਲਰਾਂ ਦਾ ਝਟਕਾ, ICC ਦੇ ਦਰਵਾਜ਼ੇ ਪਹੁੰਚਿਆ PCB

04/05/2020 11:48:23 AM

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਭਾਰਤ ਵੱਲੋਂ ਦੋ-ਪੱਖੀ ਸੀਰੀਜ਼ ਖੇਡਣ ਤੋਂ ਮਨ੍ਹਾ ਕਰਨ ਦੇ ਕਾਰਨ ਹੋਏ ਵਿੱਤੀ ਨੁਕਸਾਨ ਦੇ ਮੁਆਵਜ਼ੇ ਦੇ ਲਈ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਤੋਂ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਹੈ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ ਕਿ ਪਾਕਿਸਤਾਨ 2023 ਵਿਚ ਆਈ. ਸੀ. ਸੀ. ਦੇ ਕਿਸੇ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਤਿਆਰ ਹੈ।

ਖਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਆਈ. ਸੀ. ਸੀ. ਦੇ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਇਸ ਲਈ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਭਾਰਤ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਨਾਲ ਦੇ ਪੱਖੀ ਸੀਰੀਜ਼ ਨਹੀਂ ਖੇਡ ਰਿਹਾ। ਇਸ ਨਾਲ ਪਾਕਿਸਤਾਨ ਨੂੰ ਕਾਫੀ ਵਿੱਤੀ ਨੁਕਸਾਨ ਚੁੱਕਣਾ ਪਿਆ ਹੈ। ਨੇੜੇ ਭਵਿੱਖ ਵਿਚ ਵੀ ਭਾਰਤ-ਪਾਕਿਸਤਾਨ ਸੀਰੀਜ਼ ਦੀ ਸੰਭਾਵਨਾ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਰੀਜ਼ ਦੀ ਸੰਭਾਵਨਾ ਕਾਫੀ ਘੱਟ ਹੈ ਅਤੇ ਸਾਨੂੰ ਪਹਿਲਾਂ ਹੀ ਲੱਖਾਂ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਵਸੀਮ ਖਾਨ ਨੇ ਕਿਹਾ ਕਿ ਆਈ. ਸੀ. ਸੀ. ਕ੍ਰਿਕਟ ਬੋਰ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਟੀ-20 ਵਰਲਡ ਕੱਪ, ਏਸ਼ੀਆ ਕੱਪ ਅਤੇ ਵਰਲਡ ਟੈਸਟ ਚੈਂਪੀਅਨਸ਼ਿਪ ’ਤੇ ਵੀਡੀਓ ਦੇ ਜ਼ਰੀਏ ਚਰਚਾ ਕਰੇਗਾ।

ਇਸ ਤੋਂ ਇਲਾਵਾ ਖਾਨ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਦੀ ਮੇਜ਼ਬਾਨੀ ਹੁਣ ਇੰਨਾ ਵੱਡਾ ਮੁੱਦਾ ਨਹੀਂ ਹੈ ਕਿਉਂਕਿ ਸੁਰੱਖਿਆ ਸਥਿਤੀ ਵਿਚ ਸੁਧਾਰ ਹੋਇਆ ਹੈ। ਅਸੀਂ ਪਾਕਿਸਤਾਨ ਵਿਚ ਪਾਕਿਸਤਾਨ ਸੁਪਰ ਲੀਗ ਦਾ ਆਯੋਜਨ ਕਰਨ ਦੇ ਨਾਲ ਨਾਲ ਟੈਸਟ ਮੈਚਾਂ ਦੀ ਲਈ ਸੀਰੀਜ਼ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਦੀ ਮੇਜ਼ਬਾਨੀ ਵੀ ਕੀਤੀ ਹੈ। ਅਸੀਂ ਕਈ ਹੋਰ ਛੋਟੇ ਟੂਰਨਾਮੈਂਟ ਅਤੇ ਸੀਰੀਜ਼ ਦਾ ਆਯੋਜਨ ਕੀਤਾ ਹੈ, ਜਿਸ ਪਤਾ ਚਲਦਾ ਹੈ ਕਿ ਅਸੀਂ ਆਈ. ਸੀ. ਸੀ. ਦੇ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਿਚ ਸਮਰਥ ਹੈ।

Ranjit

This news is Content Editor Ranjit