ਸਾਡੇ ਨੌਜਵਾਨ ਭਾਰਤੀ ਬੱਲੇਬਾਜ਼ ਵਿਸ਼ੇਸ਼ ਪ੍ਰਤਿਭਾ ਦੇ ਧਨੀ : ਪੋਂਟਿੰਗ
Sunday, Apr 05, 2026 - 12:51 PM (IST)
ਚੇਨਈ– ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਟੀਮ ’ਚ ਸ਼ਾਮਲ ਭਾਰਤੀ ਖਿਡਾਰੀਆਂ ਨੂੰ ਵਿਸ਼ੇਸ਼ ਪ੍ਰਤਿਭਾ ਦੇ ਧਨੀ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਦਾ ਟੀਚਾ ਇਨ੍ਹਾਂ ਖਿਡਾਰੀਆਂ ਨੂੰ ਲੈ ਕੇ ਟੀਮ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ ਸੀ। ਪੰਜਾਬ ਕਿੰਗਜ਼ ਨੇ ਮੈਗਾ ਨਿਲਾਮੀ ਤੋਂ ਪਹਿਲਾਂ ਸਿਰਫ ਪ੍ਰਭਸਿਮਰਨ ਸਿੰਘ ਤੇ ਸ਼ਸ਼ਾਂਕ ਸਿੰਘ ਨੂੰ ਹੀ ਆਪਣੀ ਟੀਮ ’ਚ ਬਰਕਰਾਰ ਰੱਖਿਆ ਸੀ। ਉਹ 110.5 ਕਰੋੜ ਰੁਪਏ ਦੇ ਭਾਰੀ ਬਜਟ ਦੇ ਨਾਲ ਨਿਲਾਮੀ ’ਚ ਉਤਰੀ ਸੀ ਤੇ ਉਸ ਨੇ ਸ਼੍ਰੇਅਸ ਅਈਅਰ, ਯੁਜਵੇਂਦਰ ਚਾਹਲ ਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀਆਂ ਨੂੰ ਮੋਟੀ ਕੀਮਤ ’ਤੇ ਆਪਣੀ ਟੀਮ ਨਾਲ ਜੋੜਿਆ ਸੀ।
ਪੋਂਟਿੰਗ ਨੇ ਕਿਹਾ, ‘‘ਸਾਡੇ ਨੌਜਵਾਨ ਭਾਰਤੀ ਖਿਡਾਰੀ ਵਿਸ਼ੇਸ਼ ਕਰ ਕੇ ਚੋਟੀਕ੍ਰਮ ਦੇ ਬੱਲੇਬਾਜ਼ ਖਾਸ ਪ੍ਰਤਿਭਾ ਦੇ ਧਨੀ ਹਨ। ਉਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਕੁਝ ਖਿਡਾਰੀਆਂ ਨੂੰ ਲੈ ਕੇ ਟੀਮ ਤਿਆਰ ਕਰਨ ਲਈ ਨਿਲਾਮੀ (2024) ਤੋਂ ਪਹਿਲਾਂ ਸਾਡੀ ਸਪੱਸ਼ਟ ਰਣਨੀਤੀ ਸੀ ਕਿ ਅਸੀਂ ਇਸ ਪੂਰੀ ਟੀਮ ਨੂੰ ਨਵੇਂ ਸਿਰੇ ਤੋਂ ਤਿਆਰ ਕਰਾਂਗੇ, ਇਕ ਫ੍ਰੈਂਚਾਈਜ਼ੀ ਦੇ ਰੂਪ ’ਚ ਬਦਲਾਅ ਲਿਆਵਾਂਗੇ ਤੇ ਵੱਖਰੀ ਪਛਾਣ ਬਣਾਵਾਂਗੇ।’’
ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ 210 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 11 ਗੇਂਦ ’ਤੇ 39 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ ਤੇ ਇਸ ਤਰ੍ਹਾਂ ਨਾਲ ਉਸ ਨੇ ਪੋਂਟਿੰਗ ਦੇ ਸ਼ਬਦਾਂ ਨੂੰ ਸਹੀ ਸਾਬਤ ਕਰ ਦਿੱਤਾ।
Related News
Auction 'ਚ ਨਹੀਂ ਮਿਲਿਆ ਕੋਈ ਖਰੀਦਦਾਰ ! ਹੁਣ IPL ਤੋਂ ਐਨ ਪਹਿਲਾਂ ਬੱਲੇਬਾਜ਼ ਨੇ 69 ਗੇਂਦਾਂ 'ਚ ਠੋਕ'ਤੀਆਂ 195 ਦੌੜਾ
