ਓਲੰਪਿਕ ਮਹਿਲਾ ਚਾਂਦੀ ਤਮਗਾ ਜੇਤੂ ਵੇਕਿਚ ਸਿਨਸਿਨਾਟੀ ''ਚ ਐਸ਼ਲਿਨ ਤੋਂ ਹਾਰੀ

Wednesday, Aug 14, 2024 - 12:07 PM (IST)

ਓਲੰਪਿਕ ਮਹਿਲਾ ਚਾਂਦੀ ਤਮਗਾ ਜੇਤੂ ਵੇਕਿਚ ਸਿਨਸਿਨਾਟੀ ''ਚ ਐਸ਼ਲਿਨ ਤੋਂ ਹਾਰੀ

ਮੇਸਨ (ਓਹੀਓ) : ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਮੈਚ ਵਿੱਚ ਡੋਨਾ ਵੇਕਿਚ ਨੂੰ ਮੰਗਲਵਾਰ ਨੂੰ ਇੱਥੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਐਸ਼ਲਿਨ ਕਰੂਗਰ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਐਸ਼ਲਿਨ ਨੇ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕੀਤੀ ਅਤੇ 5-7, 7-6, 6-2 ਨਾਲ ਜਿੱਤ ਦਰਜ ਕੀਤੀ। ਐਸ਼ਲਿਨ ਨੇ ਕੁਆਲੀਫਾਇੰਗ 'ਚ ਨਾਓਮੀ ਓਸਾਕਾ ਵਰਗੀਆਂ ਖਿਡਾਰਨਾਂ ਨੂੰ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ ਅਤੇ ਫਿਰ ਪਹਿਲੇ ਦੌਰ 'ਚ ਕ੍ਰੋਏਸ਼ੀਆ ਦੀ 16ਵਾਂ ਦਰਜਾ ਪ੍ਰਾਪਤ ਵੇਕਿਚ ਨੂੰ ਹਰਾਇਆ। ਵੇਕਿਚ ਪੈਰਿਸ ਓਲੰਪਿਕ ਵਿੱਚ ਮਹਿਲਾ ਸਿੰਗਲ ਸੋਨ ਤਮਗਾ ਮੈਚ ਵਿੱਚ ਜ਼ੇਂਗ ਕਿਨਵੇਨ ਤੋਂ ਹਾਰ ਗਈ ਸੀ।
ਪੁਰਸ਼ ਵਰਗ 'ਚ ਬ੍ਰੈਂਡਨ ਨਾਕਾਸ਼ਿਮਾ ਨੇ 11ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਨੂੰ 6-4, 4-6, 7-6 ਨਾਲ ਹਰਾ ਕੇ ਉਲਟਫੇਰ ਕੀਤਾ, ਜਦਕਿ 12ਵਾਂ ਦਰਜਾ ਪ੍ਰਾਪਤ ਬੇਨ ਸ਼ੈਲਟਨ ਨੇ ਦੋ ਅਮਰੀਕੀ ਖਿਡਾਰੀਆਂ ਵਿਚਾਲੇ ਹੋਏ ਮੁਕਾਬਲੇ 'ਚ ਰਿਲੀ ਓਪੇਲਕਾ ਨੂੰ 7-6, 7-6 ਨਾਲ ਹਰਾਇਆ। ਪੈਰਿਸ ਖੇਡਾਂ ਦੇ ਕਾਂਸੀ ਤਮਗਾ ਜੇਤੂ 14ਵਾਂ ਦਰਜਾ ਪ੍ਰਾਪਤ ਇਟਲੀ ਦੇ ਲੋਰੇਂਜੋ ਮੁਸੇਟੀ ਨੇ ਚਿਲੀ ਦੇ ਨਿਕੋਲਸ ਜੈਰੀ ਨੂੰ 4-6, 7-6, 7-6 ਨਾਲ ਹਰਾਇਆ।


author

Aarti dhillon

Content Editor

Related News