ਓਲੰਪਿਕ ਉਦਘਾਟਨੀ ਸਮਾਰੋਹ ਦੀ ਡੀ. ਜੇ. ਨੇ ਆਨਲਾਈਨ ਮਾੜੇ ਵਰਤਾਓ ਲਈ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ

Tuesday, Jul 30, 2024 - 06:33 PM (IST)

ਓਲੰਪਿਕ ਉਦਘਾਟਨੀ ਸਮਾਰੋਹ ਦੀ ਡੀ. ਜੇ. ਨੇ ਆਨਲਾਈਨ ਮਾੜੇ ਵਰਤਾਓ ਲਈ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ

ਪੈਰਿਸ- ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਨੂੰ ਲੈ ਕੇ ਉੱਠੇ ਵਿਵਾਦ ਨੇ ਮੰਗਲਵਾਰ ਨੂੰ ਕਾਨੂੰਨੀ ਮੋੜ ਲੈ ਲਿਆ ਜਦੋਂ ਇਸ ਸਮਾਰੋਹ ਵਿਚ ਪੇਸ਼ਕਾਰੀ ਦੇਣ ਵਾਲੀ ਇਕ ਡੀ. ਜੇ. ਨੇ ਕਿਹਾ ਕਿ ਆਨਲਾਈਨ ਧਮਕੀਆਂ ਮਿਲਣ ਕਾਰਨ ਉਸਦਾ ਵਕੀਲ ਇਸਦੀ ਸ਼ਿਕਾਇਤ ਦਰਜ ਕਰਵਾ ਰਿਹਾ ਹੈ।
ਬਾਰਬਰਾ ਬੁਚ ਦੇ ਵਕੀਲ ਨੇ ਡੀ. ਜੇ. ਦੇ ਇੰਸਟਾਗ੍ਰਾਮ ’ਤੇ ਪੋਸਟ ਕੀਤੇ ਗਏ ਇਕ ਪੱਤਰ ਵਿਚ ਕਿਹਾ ਕਿ ਬੁਚ ਨੂੰ ‘ਜਾਨ ਤੋਂ ਮਾਰਨ, ਤਸੀਹੇ ਦੇਣ ਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ।’’
ਆਲੋਚਕਾਂ ਉਦਘਾਟਨੀ ਸਮਾਰੋਹ ਦੇ ਉਸ ਦ੍ਰਿਸ਼ ਲਈ ਆਲੋਚਨਾ ਕਰ ਰਹੇ ਹਨ, ਜਿਸ ਦੇ ਬਾਰੇ ਵਿਚ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਚ ਲਿਓਨਾਰਡੋ ਦਿ ਵਿੰਚੀ ਦੀ ਮਸ਼ੂਹਰ ਪੇਂਟਿੰਗ ‘ਦਿ ਲਾਸਟ ਸਪਰ’ ਦਾ ਮਜ਼ਾਕ ਉਡਾਇਆ ਗਿਆ ਹੈ।
ਸਮਾਰੋਹ ਦੇ ਕਲਾਤਮਕ ਨਿਰਦੇਸ਼ਕ ਥਾਮਸ ਜੌਲੀ ਨੇ ਵਾਰ-ਵਾਰ ਕਿਹਾ ਕਿ ਉਸਦੇ ਇੱਥੇ ਪ੍ਰੋਗਰਾਮ ‘ਦਿ ਲਾਸਟ ਸਪਰ’ ਤੋਂ ਉਤਸ਼ਾਹਿਤ ਨਹੀਂ ਸੀ ਪਰ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਵਿਚ ਦਿ ਵਿੰਚੀ ਦੀ ਯਿਸ਼ੂ ਮਸੀਹ ਨੂੰ ਸਮਰਪਿਤ ਪੇਂਟਿੰਗ ਦਾ ਮਜ਼ਾਕ ਉਡਾਇਆ ਗਿਆ ਸੀ। 


author

Aarti dhillon

Content Editor

Related News