''''ਜਾਨ ਤੋਂ ਜ਼ਿਆਦਾ ਜ਼ਰੂਰੀ ਕੁਝ ਨਹੀਂ...'''', ਧਾਕੜ ਗੇਂਦਬਾਜ਼ ਨੇ ਵਿਦੇਸ਼ੀ ਖਿਡਾਰੀਆਂ ਨੂੰ IPL ਨਾ ਖੇਡਣ ਦੀ ਦਿੱਤੀ ਸਲਾਹ
Friday, May 16, 2025 - 11:48 AM (IST)

ਸਪੋਰਟਸ ਡੈਸਕ- ਪਾਕਿਸਤਾਨ ਤੇ ਭਾਰਤ ਵਿਚਾਲੇ ਬੀਤੇ ਦਿਨੀਂ ਜੰਗ ਵਾਲੀ ਸਥਿਤੀ ਦਰਮਿਆਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਹੁਣ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਮਾਹੌਲ ਸ਼ਾਂਤ ਹੈ ਤਾਂ ਬੋਰਡ ਨੇ 17 ਮਈ ਤੋਂ ਟੂਰਨਾਮੈਂਟ ਮੁੜ ਸ਼ੁਰੂ ਕਰਵਾਉਣ ਦਾ ਐਲਾਨ ਕੀਤਾ ਹੈ।
ਹਾਲਾਂਕਿ ਟੂਰਨਾਮੈਂਟ ਦੇ ਮੁਲਤਵੀ ਹੋਣ ਮਗਰੋਂ ਕੁਝ ਵਿਦੇਸ਼ੀ ਖਿਡਾਰੀ ਆਪਣੇ ਦੇਸ਼ ਵਾਪਸ ਪਰਤ ਗਏ ਸਨ, ਤੇ ਹੁਣ ਦੁਬਾਰਾ ਟੂਰਨਾਮੈਂਟ ਸ਼ੁਰੂ ਹੋਣ ਦੇ ਐਲਾਨ ਮਗਰੋਂ ਕੁਝ ਖਿਡਾਰੀ ਵਾਪਸ ਆ ਕੇ ਆਪਣੀਆਂ ਟੀਮਾਂ ਨਾਲ ਜੁੜ ਗਏ ਹਨ।
ਇਸ ਮਾਮਲੇ 'ਤੇ ਬੋਲਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਚੇਲ ਜਾਨਸਨ ਨੇ ਭਾਰਤ-ਪਾਕਿਸਤਾਨ ਵਿੱਚ ਬਣੇ ਹੋਏ ਤਣਾਅ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਆਈ.ਪੀ.ਐੱਲ. ਦੇ ਬਾਕੀ ਮੈਚਾਂ ਲਈ ਵਿਦੇਸ਼ੀ ਖਿਡਾਰੀਆਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਜਾਨਸਨ ਨੇ ਕਿਹਾ, "ਜ਼ਿੰਦਗੀ ਅਤੇ ਸੁਰੱਖਿਆ ਸਭ ਤੋਂ ਅਹਿਮ ਹੈ, ਨਾ ਕਿ ਪੈਸਾ।"
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਦੌਰਾਨ ਬਾਰਡਰ ਏਰੀਏ 'ਚ ਇਕ ਵਾਰ ਫ਼ਿਰ ਮਿਲਿਆ ਡਰੋਨ
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿ ਸਰਹੱਦ 'ਤੇ ਤਣਾਅ ਵਧਣ ਕਾਰਨ 9 ਮਈ ਨੂੰ IPL ਨੂੰ ਅਸਥਾਈ ਰੂਪ ਵਿੱਚ ਰੋਕ ਦਿੱਤਾ ਗਿਆ ਸੀ। ਹਾਲਾਂਕਿ ਉਸ ਤੋਂ ਇੱਕ ਦਿਨ ਬਾਅਦ ਦੋਹਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਸੀ, ਜਿਸ ਮਗਰੋਂ ਲੀਗ ਨੂੰ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਸੀ।
ਜਾਨਸਨ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ IPL ਜਾਂ PSL ਵਰਗੀਆਂ ਲੀਗਾਂ ਨੂੰ ਜਾਂ ਤਾਂ ਰੱਦ ਕਰ ਦੇਣਾ ਚਾਹੀਦਾ ਹੈ ਜਾਂ ਕਿਸੇ ਹੋਰ ਜਗ੍ਹਾ 'ਤੇ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ। ਜਾਨਸਨ ਨੇ ਅੱਗੇ ਕਿਹਾ, "ਜੇ ਮੈਨੂੰ ਪੁੱਛਿਆ ਜਾਵੇ ਕਿ ਮੈਂ ਭਾਰਤ ਜਾ ਕੇ ਲੀਗ ਖੇਡਾਂਗਾ ਜਾਂ ਨਹੀਂ, ਤਾਂ ਮੇਰਾ ਜਵਾਬ ‘ਨਹੀਂ’ ਹੋਵੇਗਾ।"
ਉਸ ਨੇ ਇਹ ਵੀ ਦੱਸਿਆ ਕਿ IPL ਫਾਈਨਲ ਹੁਣ 25 ਮਈ ਦੀ ਬਜਾਏ 3 ਜੂਨ ਨੂੰ ਹੋਵੇਗਾ, ਜਿਸ ਕਾਰਨ ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਖਿਡਾਰੀਆਂ ਨੂੰ 11 ਜੂਨ ਤੋਂ ਲਾਰਡਜ਼ 'ਚ ਸ਼ੁਰੂ ਹੋ ਰਹੀ ਵਰਲਡ ਟੈਸਟ ਚੈਂਪੀਅਨਸ਼ਿਪ ਲਈ ਤਿਆਰੀ ਕਰਨ ਦਾ ਸਮਾਂ ਨਹੀਂ ਮਿਲੇਗਾ।
ਜਾਨਸਨ ਨੇ ਕਿਹਾ ਕਿ ਇਹ ਖਿਡਾਰੀ ਦਾ ਨਿੱਜੀ ਫੈਸਲਾ ਹੋਣਾ ਚਾਹੀਦਾ ਹੈ ਕਿ ਉਹ ਅਜਿਹੇ ਹਾਲਾਤਾਂ 'ਚ ਟੂਰਨਾਮੈਂਟ ਖੇਡਣਾ ਚਾਹੁੰਦਾ ਹੈ ਜਾਂ ਨਹੀਂ, ਖਿਡਾਰੀਆਂ ਨੂੰ ਨਿਯਮਾਂ ਰਾਹੀਂ ਖੇਡਣ ਲਈ ਮਜਬੂਰ ਨਾ ਕੀਤਾ ਜਾਵੇ। ਮੰਨਿਆ ਕਿ ਆਈ.ਪੀ.ਐੱਲ. ਬਹੁਤ ਵੱਡੀ ਲੀਗ ਹੈ, ਪਰ ਸੁਰੱਖਿਆ ਸਭ ਤੋਂ ਜ਼ਰੂਰੀ ਹੈ।
ਇਹ ਵੀ ਪੜ੍ਹੋ- Apple ਨੇ ਟਰੰਪ ਨੂੰ ਦਿੱਤਾ ਝਟਕਾ ! ਕਿਹਾ- 'ਭਾਰਤ 'ਚ ਬਣਦੇ ਰਹਿਣਗੇ IPhones...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e