ਫਾਈਨਲ ''ਚ ਮਿਲੀ ਹਾਰ ਤੋਂ ਬਾਅਦ ਕੀਵੀ ਕੋਚ ਨੇ ਨਿਯਮਾਂ ਦੀ ਸਮੀਖਿਆ ਦੀ ਕੀਤੀ ਮੰਗ

07/17/2019 12:32:38 PM

ਸਪੋਰਟ ਡੈਸਕ—ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਆਈ. ਸੀ. ਸੀ. ਵਰਲਡ ਕੱਪ ਨਿਯਮਾਂ ਦੀ ਸਮੀਖਿਆ ਦੀ ਮੰਗ ਕਰਦਿਆਂ ਕਿਹਾ ਕਿ ਉਹ ਅਜੀਬੋ-ਗਰੀਬ ਤਰੀਕੇ ਨਾਲ ਵਰਲਡ ਕੱਪ ਫਾਈਨਲ 'ਚ ਇੰਗਲੈਂਡ ਹੱਥੋਂ ਮਿਲੀ ਹਾਰ ਤੋਂ ਬਾਅਦ 'ਕਾਫੀ ਖੋਖਲਾ' ਮਹਿਸੂਸ ਕਰ ਰਹੇ ਹਨ। ਨਿਰਧਾਰਤ ਓਵਰਾਂ ਤੇ ਸੁਪਰ ਓਵਰ ਤੋਂ ਬਾਅਦ ਵੀ ਸਕੋਰ ਬਰਾਬਰ ਰਹਿਣ ਤੋਂ ਬਾਅਦ ਚੌਕਿਆਂ-ਛੱਕਿਆਂ ਦੀ ਗਿਣਤੀ ਦੇ ਆਧਾਰ 'ਤੇ ਇੰਗਲੈਂਡ ਨੂੰ ਜੇਤੂ ਐਲਾਨ ਕੀਤਾ ਗਿਆ।

ਸਟੀਡ ਨੇ ਪ੍ਰੈਸ ਕਨਫਰੰਸ 'ਚ ਕਿਹਾ, ''ਕਾਫੀ ਖੋਖਲਾ ਮਹਿਸੂਸ ਕਰ ਰਿਹਾ ਹਾਂ ਕਿਉਂਕਿ 100 ਓਵਰਾਂ ਤੋਂ ਬਾਅਦ ਸਕੋਰ ਬਰਾਬਰ ਰਹਿਣ ਤੋਂ ਬਾਅਦ ਵੀ ਤੁਸੀਂ ਹਾਰ ਗਏ ਪਰ ਇਹ ਖੇਡ ਦਾ ਤਕਨੀਕੀ ਪੇਜ ਹੈ।'' ਉਨ੍ਹਾਂ ਨੇ ਕਿਹਾ, '' ਆਈ. ਸੀ. ਸੀ. 'ਚ ਇਸ ਦੀ ਸਮੀਖਿਆ ਹੋਵੇਗੀ ਤੇ ਉਹ ਕਈ ਤਰੀਕੇ ਲੱਭਣਗੇ।''

ਕੋਚ ਨੇ ਇਸ ਗੱਲ ਨੂੰ ਖਾਰਿਜ ਕੀਤਾ ਕਿ ਬੇਨ ਸਟੋਕਸ ਦੇ ਬੱਲੇ ਨਾਵ ਲੱਗ ਕੇ ਗਏ ਓਵਰ ਥ੍ਰੋ 'ਤੇ ਇੰਗਲੈਂਡ ਨੂੰ ਵਾਧੂ ਦੌੜਾਂ ਦਿੱਤੀਆਂ ਗਈਆਂ। ਸਾਬਕਾ ਅੰਪਾਇਰ ਸਾਇਮਨ ਟੋਫੇਲ ਨੇ ਕਿਹਾ ਸੀ ਕਿ ਬੱਲੇਬਾਜ਼ਾਂ ਨੂੰ ਪੰਜ ਦੌੜਾਂ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਸਟੀਡ ਨੇ ਕਿਹਾ, 'ਮੈਨੂੰ ਇਸ ਬਾਰੇ 'ਚ ਨਹੀਂ ਪਤਾ ਪਰ ਅੰਪਾਇਰ ਅਖੀਰ 'ਚ ਫੈਸਲੇ ਲੈਣ ਲਈ ਹੀ ਹਨ। ਉਹ ਵੀ ਖਿਡਰੀਆਂ ਦੀ ਤਰ੍ਹਾਂ ਇਨਸਾਨ ਹਨ ਤੇ ਕਈ ਵਾਰ ਗਲਤੀ ਹੋ ਜਾਂਦੀ ਹੈ। ਇਹ ਖੇਲ ਦਾ ਮਾਨਵੀ ਪਹਿਲੂ ਹੈ।