IPL ''ਚ ਪੰਜਾਬ ਕਿੰਗਜ਼ ਦੇ ਮੁਕਾਬਲੇ ਬਾਰੇ ਨਵਾਂ ਐਲਾਨ, ''ਆਪ੍ਰੇਸ਼ਨ ਸਿੰਦੂਰ'' ਮਗਰੋਂ ਅੱਜ...

Thursday, May 08, 2025 - 03:02 PM (IST)

IPL ''ਚ ਪੰਜਾਬ ਕਿੰਗਜ਼ ਦੇ ਮੁਕਾਬਲੇ ਬਾਰੇ ਨਵਾਂ ਐਲਾਨ, ''ਆਪ੍ਰੇਸ਼ਨ ਸਿੰਦੂਰ'' ਮਗਰੋਂ ਅੱਜ...

ਸਪੋਰਟਸ ਡੈਸਕ- ਅੱਜ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਆਈਪੀਐੱਲ ਦਾ ਮੈਚ ਧਰਮਸ਼ਾਲਾ ਵਿਖੇ ਖੇਡਿਆ ਜਾਵੇਗਾ। ਇਸ ਮੈਚ ਬਾਰੇ ਕਾਫੀ ਸ਼ਸ਼ੋਪੰਜ ਸੀ ਕਿ ਕਿਉਂਕਿ ਪਾਕਿਸਤਾਨੀ ਅੱਤਵਾਦੀਆਂ ਵਲੋਂ ਪਹਿਲਗਾਮ ਹਮਲੇ ਦੇ ਜਵਾਬ 'ਚ ਜਦੋਂ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਸਰਹੱਦ ਪਾਰ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਖਿਲਾਫ ਸਿੰਦੂਰ ਆਪਰੇਸ਼ਨ ਕੀਤਾ ਤੇ 100 ਅੱਤਵਾਦੀਆਂ ਨੂੰ ਮਾਰ ਮੁਕਾਇਆ ਤਾਂ ਇਸ ਤੋਂ ਬਾਅਦ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ। ਭਾਰਤ ਨੇ ਧਰਮਸ਼ਾਲਾ ਸਣੇ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ। ਸਿੱਟੇ ਵਜੋਂ ਟੀਮਾਂ ਦੇ ਧਰਮਸ਼ਾਲਾ ਵਿਖੇ ਪਹੁੰਚਣ 'ਤੇ ਸ਼ਸ਼ੋਪੰਜ ਬਣਿਆ ਹੋਇਆ ਸੀ। 

ਇਹ ਵੀ ਪੜ੍ਹੋ : 'ਕ੍ਰਿਕਟ ਨੂੰ ਨੁਕਸਾਨ ਪਹੁੰਚਾਇਆ ਗਿਆ..' ਧੋਨੀ ਲਈ ਨਿਯਮ ਬਦਲਣ 'ਤੇ ਭੜਕੇ ਗਾਵਸਕਰ

ਹੁਣ ਖਬਰ ਆ ਰਹੀ ਹੈ ਕਿ ਪੰਜਾਬ ਬਨਾਮ ਦਿੱਲੀ ਦਾ ਮੈਚ ਨਿਰਧਾਰਤ ਸਥਾਨ 'ਤੇ ਹੋਵੇਗਾ। ਧਰਮਸ਼ਾਲਾ ਸਟੇਡੀਅਮ 'ਚ ਬੀ ਪ੍ਰਾਕ ਦੇਸ਼ ਦੇ ਫੌਜੀਆਂ ਨੂੰ ਸਮਰਪਿਤ ਇਕ ਮਿਊਜ਼ੀਕਲ ਸ਼ੋਅ ਕਰਨਗੇ। ਉਹ ਦੇਸ਼ ਭਗਤੀ ਦੇ ਗੀਤ ਗਾਉਣਗੇ ਤੇ ਇਹ ਮਹਾਨ ਸੱਭਿਆਚਾਰ ਦੇ ਜਸ਼ਨ ਮਨਾਉਣ ਦਾ ਇਹ ਸ਼ਾਨਦਾਰ ਮੌਕਾ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ ਨੇ ਬਾਕਾਇਦਾ ਇਹ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News