ਨੀਰਜ ਚੋਪੜਾ ਪੈਰਿਸ ਡਾਇਮੰਡ ’ਚ ਲਵੇਗਾ ਹਿੱਸਾ
Saturday, Jun 07, 2025 - 01:09 PM (IST)

ਨਵੀਂ ਦਿੱਲੀ– ਮੌਜੂਦਾ ਜੈਵਲਿਨ ਥ੍ਰੋਅਰ ਵਿਸ਼ਵ ਚੈਂਪੀਅਨ ਨੀਰਜ ਚੋਪੜਾ 20 ਜੂਨ ਨੂੰ ਸਟੇਡ ਸੇਬੇਸਟੀਅਨ-ਚਾਰਲੇਟੀ ਵਿਚ ਹੋਣ ਵਾਲੀ ਪੈਰਿਸ ਡਾਇਮੰਡ ਲੀਗ 2025 ਵਿਚ ਹਿੱਸਾ ਲਵੇਗਾ। ਨੀਰਜ 8 ਸਾਲ ਬਾਅਦ ਪੈਰਿਸ ਡਾਇਮੰਡ ਲੀਗ ਵਿਚ ਵਾਪਸੀ ਕਰੇਗਾ।
ਸਾਲ 2017 ਵਿਚ ਉਹ ਇਸ ਪ੍ਰਤੀਯੋਗਿਤਾ ਵਿਚ 84.67 ਮੀਟਰ ਦੀ ਥ੍ਰੋਅ ਦੇ ਨਾਲ 5ਵੇਂ ਸਥਾਨ ’ਤੇ ਰਿਹਾ ਸੀ। ਜਰਮਨੀ ਦੇ ਜੋਹਾਨਸ ਵੇਟਰ ਨੇ 88.74 ਮੀਟਰ ਦੀ ਥ੍ਰੋਅ ਕਰ ਕੇ ਇਸ ਪ੍ਰਤੀਯੋਗਿਤਾ ਨੂੰ ਜਿੱਤਿਆ ਸੀ। ਨੀਰਜ ਦੇ 2024 ਸੈਸ਼ਨ ਵਿਚ ਹਿੱਸਾ ਲੈਣ ਦੀ ਉਮੀਦ ਸੀ ਪਰ ਪੈਰਿਸ ਓਲੰਪਿਕ ਦੀ ਤਿਆਰੀ ਦੇ ਮੱਦੇਨਜ਼ਰ ਉਹ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਨਹੀਂ ਲੈ ਸਕਿਆ।