ਨੈਸ਼ਨਲ ਟੀਮ ਸ਼ਤਰੰਜ : ਪੈਟਰੋਲੀਅਮ ਸਪੋਰਟਸ ਦੋਹਰੇ ਖਿਤਾਬ ਵੱਲ

Wednesday, Feb 12, 2020 - 12:57 AM (IST)

ਨੈਸ਼ਨਲ ਟੀਮ ਸ਼ਤਰੰਜ : ਪੈਟਰੋਲੀਅਮ ਸਪੋਰਟਸ ਦੋਹਰੇ ਖਿਤਾਬ ਵੱਲ

ਅਹਿਮਦਾਬਾਦ (ਨਿਕਲੇਸ਼ ਜੈਨ)— 40ਵੀਂ ਨੈਸ਼ਨਲ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਸ਼ੁਰੂਆਤ ਤੋਂ ਹੀ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਖਿਤਾਬ ਵੱਲ ਵਧਦੀ ਨਜ਼ਰ ਆ ਰਹੀ ਹੈ। ਪੁਰਸ਼ ਵਰਗ ਵਿਚ ਲਗਾਤਾਰ 7 ਅਤੇ ਮਹਿਲਾ ਵਰਗ ਵਿਚ ਲਗਾਤਾਰ 5 ਮੁਕਾਬਲੇ ਜਿੱਤ ਕੇ ਪੀ. ਐੱਸ. ਪੀ. ਬੀ.  ਨੇ ਸਿੰਗਲ ਬੜ੍ਹਤ ਬਣਾਈ ਹੋਈ ਹੈ। ਅਜਿਹੀ ਹਾਲਤ ਵਿਚ ਜਦੋਂ ਸਿਰਫ 2 ਰਾਊਂਡ ਬਾਕੀ ਹਨ ਤਾਂ ਉਸ ਦਾ ਖਿਤਾਬ 'ਤੇ ਦਾਅਵਾ ਬੇਹੱਦ ਮਜ਼ਬੂਤ ਨਜ਼ਰ ਆ ਰਿਹਾ ਹੈ।
ਪੁਰਸ਼ ਵਰਗ ਵਿਚ ਅਧਿਬਨ ਭਾਸਕਰਨ, ਅਭਿਜੀਤ ਗੁਪਤਾ, ਮੁਰਲੀ ਕਾਰਤੀਕੇਅਨ, ਰੋਹਿਤ ਲਲਿਤਬਾਬੂ ਅਤੇ ਦੀਪਸੇਨ ਗੁਪਤਾ ਵਰਗੇ ਤਜਰਬੇਕਾਰ ਗ੍ਰੈਂਡ ਮਾਸਟਰ ਨਾਲ ਸਜੀ ਪੀ. ਐੈੱਸ. ਪੀ. ਬੀ. ਦੀ ਟੀਮ ਨੇ ਰਾਊਂਡ 1 ਤੋਂ 6 ਦੌਰਾਨ ਰਾਜਸਥਾਨ, ਐੱਲ. ਆਈ. ਸੀ., ਰੇਲਵੇ-ਬੀ, ਤੇਲੰਗਾਨਾ, ਏਅਰਪੋਰਟ ਅਥਾਰਟੀ, ਰੇਲਵੇ-ਏ ਨੂੰ ਹਰਾਇਆ ਤਾਂ ਅੱਜ 7ਵੇਂ ਰਾਊਂਡ ਵਿਚ ਉਸ ਨੇ ਆਪਣੇ ਪੁਰਾਣੇ ਵਿਰੋਧੀ ਏਅਰ ਇੰਡੀਆ ਨੂੰ 3-1 ਨਾਲ ਹਰਾਉਂਦਿਆਂ ਲਗਾਤਾਰ 7ਵੀਂ ਜਿੱਤ ਦਰਜ ਕੀਤੀ ਅਤੇ 14 ਅੰਕ ਬਣਾ ਕੇ ਬੇਹੱਦ ਮਜ਼ਬੂਤ ਬੜ੍ਹਤ ਹਾਸਲ ਕਰ ਲਈ ਹੈ। 11 ਮੈਚ ਅੰਕ ਲੈ ਕੇ ਏਅਰਪੋਰਟ ਅਥਾਰਟੀ ਅਤੇ ਤੇਲੰਗਾਨਾ ਦੂਜੇ ਅਤੇ 10 ਅੰਕ ਲੈ ਕੇ ਓਡਿਸ਼ਾ, ਰੇਲਵੇ-ਏ,  ਰੇਲਵੇ-ਬੀ ਅਤੇ ਦਿੱਲੀ 10 ਅੰਕਾਂ 'ਤੇ ਖੇਡ ਰਹੀਆਂ ਹਨ।


author

Gurdeep Singh

Content Editor

Related News