IPL 2025 : ਮੁੰਬਈ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11
Sunday, Apr 20, 2025 - 07:04 PM (IST)

ਮੁੰਬਈ- ਅੱਜ ਦਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਵਿਚਾਲੇ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਜ਼ ਦੀ ਖਰਾਬ ਲੈਅ ਇੰਡੀਅਨ ਪ੍ਰੀਮੀਅਰ ਲੀਗ ਦੇ ‘ਕਲਾਸਿਕੋ’ ਦੀ ਚਮਕ ਨੂੰ ਘੱਟ ਕਰ ਸਕਦੀ ਹੈ ਪਰ ਮੁੰਬਈ ਇੰਡੀਅਨਜ਼ ਲਈ ਐਤਵਾਰ ਨੂੰ ਇੱਥੇ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣ ਲਈ ਰਣਨੀਤੀ ਬਦਲਣ ਦੀ ਚੁਣੌਤੀ ਹੋਵੇਗੀ। ਮੁੰਬਈ ਨੇ ਸ਼ੁਰੂਆਤੀ ਮੈਚਾਂ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ ਆਪਣੇ ਪਿਛਲੇ 2 ਮੈਚਾਂ ’ਚ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਚੰਗੀ ਵਾਪਸੀ ਕੀਤੀ ਹੈ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ ਸੂਚੀ ’ਚ 7ਵੇਂ ਸਥਾਨ ’ਤੇ ਹੈ ਅਤੇ ਉਹ ਮੌਜੂਦਾ ਸੈਸ਼ਨ ’ਚ ਜਿੱਤ ਦੀ ਹੈਟ੍ਰਿਕ ਲਾਉਣ ਦੇ ਨਾਲ ਸੈਸ਼ਨ ਦੇ ਆਪਣੇ ਪਹਿਲੇ ਮੈਚ ’ਚ ਇਸ ਟੀਮ ਤੋਂ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ।ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।
ਮੁੰਬਈ ਇੰਡੀਅਨਜ਼ ਨੇ ਆਪਣੇ ਪਿਛਲੇ ਮੈਚ ’ਚ ਸ਼ਾਨਦਾਰ ਗੇਂਦਬਾਜ਼ੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੀ ਹਮਲਾਵਰ ਬੱਲੇਬਾਜ਼ੀ ਨੂੰ ਵੱਡਾ ਸਕੋਰ ਖੜ੍ਹਾ ਕਰਨ ਦਾ ਮੌਕਾ ਨਹੀਂ ਦਿੱਤਾ। ਟੀਮ ਨੇ ਇਸ ਤੋਂ ਬਾਅਦ ਆਸਾਨੀ ਨਾਲ ਜਿੱਤ ਲਈ ਮਿਲੀਆਂ 163 ਦੌੜਾਂ ਦੇ ਟੀਚੇ ਨੂੰ 6 ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ ਸੀ। ਉਸ ਮੈਚ ’ਚ ਪਿੱਚ ਨਾਲ ਸਪਿਨਰਾਂ ਨੂੰ ਕਾਫੀ ਮਦਦ ਮਿਲੀ ਸੀ ਪਰ ਚੇਨਈ ਸੁਪਰ ਕਿੰਗਜ਼ ਖਿਲਾਫ ਸਪਿਨਰਾਂ ਦੀ ਮਦਦਗਾਰ ਪਿੱਚ ’ਤੇ ਖੇਡਣਾ ਟੀਮ ਲਈ ਜੋਖਿਮ ਭਰਿਆ ਹੋ ਸਕਦਾ ਹੈ। ਚੇਨਈ ਕੋਲ ਸ਼ਾਨਦਾਰ ਲੈਅ ’ਚ ਚੱਲ ਰਹੇ ਖੱਬੇ ਹੱਥ ਦੇ ਸਪਿਨਰ ਨੂਰ ਅਹਿਮਦ ਤੋਂ ਇਲਾਵਾ ਤਜਰਬੇਕਾਰ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦਾ ਵੀ ਬਦਲ ਹੈ।
ਸੰਭਾਵਿਤ XII: ਰੋਹਿਤ ਸ਼ਰਮਾ, ਰਿਆਨ ਰਿਕੇਲਟਨ (ਵਿਕੇਟ), ਵਿਲ ਜੈਕਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਸੀ), ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ, ਵਿਗਨੇਸ਼ ਪੁਥੁਰ
ਸੰਭਾਵੀ XII: ਸ਼ੇਖ ਰਸ਼ੀਦ, ਰਚਿਨ ਰਵਿੰਦਰ, ਰਾਹੁਲ ਤ੍ਰਿਪਾਠੀ, ਸ਼ਿਵਮ ਦੂਬੇ, ਵਿਜੇ ਸ਼ੰਕਰ, ਰਵਿੰਦਰ ਜਡੇਜਾ, ਜੈਮੀ ਓਵਰਟਨ, ਐਮਐਸ ਧੋਨੀ (ਸੀ ਅਤੇ ਡਬਲਯੂਕੇ), ਅੰਸ਼ੁਲ ਕੰਬੋਜ, ਨੂਰ ਅਹਿਮਦ, ਖਲੀਲ ਅਹਿਮਦ, ਮਤੀਸ਼ਾ ਪਥੀਰਾਨਾ