ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ’ਚ ਇਰਾਦਿਆਂ ਦੀ ਕਮੀ ਨਜ਼ਰ ਆਈ : ਕੁੰਬਲੇ

Thursday, Apr 09, 2026 - 10:35 AM (IST)

ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ’ਚ ਇਰਾਦਿਆਂ ਦੀ ਕਮੀ ਨਜ਼ਰ ਆਈ : ਕੁੰਬਲੇ

ਨਵੀਂ ਦਿੱਲੀ– ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਹੱਥੋਂ ਆਈ. ਪੀ. ਐੱਲ. ਮੈਚ ’ਚ 27 ਦੌੜਾਂ ਨਾਲ ਮਿਲੀ ਹਾਰ ਦੌਰਾਨ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ’ਚ ਇਰਾਦਿਆਂ ਦੀ ਕਮੀ ਨਜ਼ਰ ਆਈ। ਯਸ਼ਸਵੀ ਜਾਇਸਵਾਲ ਦੀਆਂ ਅਜੇਤੂ 77 ਦੌੜਾਂ ਅਤੇ ਸੂਰਯਵੰਸ਼ੀ ਦੀ 14 ਗੇਂਦਾਂ ’ਚ ਖੇਡੀ ਗਈ 39 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ’ਤੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ।

ਮੀਂਹ ਪ੍ਰਭਾਵਿਤ ਇਸ ਮੈਚ ’ਚ ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 11 ਓਵਰਾਂ ’ਚ 3 ਵਿਕਟਾਂ ’ਤੇ 150 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਮੁੰਬਈ ਇੰਡੀਅਨਜ਼ 9 ਵਿਕਟਾਂ ’ਤੇ 123 ਦੌੜਾਂ ਹੀ ਬਣਾ ਸਕੀ।

ਕੁੰਬਲੇ ਨੇ ਕਿਹਾ, ‘‘ਅਜਿਹਾ ਲੱਗਾ ਜਿਵੇਂ ਮੁੰਬਈ ਦੀ ਗੇਂਦਬਾਜ਼ੀ ’ਚ ਇਰਾਦੇ ਦੀ ਕਮੀ ਸੀ। ਇਸ ਦਾ ਅਸਰ ਨਿਸ਼ਚਿਤ ਰੂਪ ਨਾਲ ਉਸ ਦੀ ਬੱਲੇਬਾਜ਼ੀ ’ਚ ਵੀ ਪਿਆ। 11 ਓਵਰਾਂ ’ਚ 151 ਦੌੜਾਂ ਬਣਾਉਣਾ ਆਸਾਨ ਨਹੀਂ ਸੀ।’’


author

Tarsem Singh

Content Editor

Related News