ਮੋਹਨ ਬਾਗਾਨ ਨੇ ਫੁੱਟਬਾਲ ਗਤੀਵਿਧੀਆਂ ਰੋਕੀਆਂ
Sunday, Nov 09, 2025 - 11:02 AM (IST)
ਕੋਲਕਾਤਾ- ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੂੰ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਵਪਾਰਕ ਅਧਿਕਾਰਾਂ ਲਈ ਇਕ ਵੀ ਬੋਲੀ ਨਾ ਮਿਲਣ ਦੇ ਇਕ ਦਿਨ ਬਾਅਦ ਸ਼ਨੀਵਾਰ ਨੂੰ ਲੀਗ ਦੇ ਮੌਜੂਦਾ ਚੈਂਪੀਅਨ ਮੋਹਨ ਬਾਗਾਨ ਸੁਪਰ ਜਾਇੰਟ ਨੇ ਫੁੱਟਬਾਲ ਨਾਲ ਜੁੜੀਆਂ ਆਪਣੀਆਂ ਸਾਰੀਆਂ ਗਤੀਵਿਧੀਆਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਮੋਹਨ ਬਾਗਾਨ ਨੇ ਕਿਹਾ ਕਿ ਉਹ ਅਗਲੇ ਮਹੀਨੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਕਰਾਰਾਂ ਦੀ ਸਮੀਖਿਆ ਕਰੇਗਾ।
