ਰਣਜੀ ਟਰਾਫੀ ਖੇਡੇਗਾ ਮੁਹੰਮਦ ਸ਼ੰਮੀ
Sunday, Nov 03, 2024 - 11:44 AM (IST)

ਨਵੀਂ ਦਿੱਲੀ– ਗਿੱਟੇ ਦੀ ਸੱਟ ਤੋਂ ਉੱਭਰ ਰਹੇ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਰਣਜੀ ਟਰਾਫੀ ਦਾ ਰੁਖ਼ ਕਰ ਲਿਆ ਹੈ। ਹਾਲਾਂਕਿ ਉਹ ਅਜੇ ਕਰਨਾਟਕ ਵਿਰੁੱਧ ਬੰਗਾਲ ਦੇ ਆਗਾਮੀ ਰਣਜੀ ਟਰਾਫੀ ਮੈਚ ਵਿਚ ਨਹੀਂ ਖੇਡੇਗਾ ਪਰ ਮੱਧ ਪ੍ਰਦੇਸ਼ ਵਿਰੁੱਧ 13 ਨਵੰਬਰ ਤੋਂ ਹੋਣ ਵਾਲੇ ਮੁਕਾਬਲੇ ਵਿਚ ਉਸਦੇ ਖੇਡਣ ਦੀ ਪੂਰੀ ਸੰਭਾਵਨਾ ਹੈ। ਇਹ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਹੋਣਾ ਹੈ। ਕੋਚ ਲਕਸ਼ਮੀ ਰਤਨ ਸ਼ੁਕਲਾ ਦੀ ਅਗਵਾਈ ਵਿਚ ਬੰਗਾਲ 3 ਰਣਜੀ ਟਰਾਫੀ ਮੈਚਾਂ ਤੋਂ ਬਾਅਦ 5 ਅੰਕਾਂ ਨਾਲ ਏਲੀਟ ਗਰੁੱਪ-ਸੀ ਵਿਚ ਚੌਥੇ ਸਥਾਨ ’ਤੇ ਹੈ।