ਮੁਹੰਮਦ ਸ਼ੰਮੀ ਨੇ ਕੀਤਾ ਖੁਲਾਸਾ, ਪੰਜਾਬੀ ਬੋਲਣੀ ਸਿੱਖ ਰਿਹਾ ਕ੍ਰਿਸ ਗੇਲ

Friday, Apr 16, 2021 - 07:21 PM (IST)

ਮੁਹੰਮਦ ਸ਼ੰਮੀ ਨੇ ਕੀਤਾ ਖੁਲਾਸਾ, ਪੰਜਾਬੀ ਬੋਲਣੀ ਸਿੱਖ ਰਿਹਾ ਕ੍ਰਿਸ ਗੇਲ

ਸਪੋਰਟਸ ਡੈਸਕ : ਪੰਜਾਬ ਕਿੰਗਜ਼ ਦਾ ਅੱਜ ਚੇਨਈ ਸੁਪਰ ਕਿੰਗਜ਼ ਨਾਲ ਮੁਕਾਬਲਾ ਚੱਲ ਰਿਹਾ ਹੈ । ਰਾਜਸਥਾਨ ਦੇ ਖਿਲਾਫ਼ ਰੋਮਾਂਚਕ ਮੈਚ ’ਚ ਮਿਲੀ ਜਿੱਤ ਕਾਰਨ ਟੀਮ ਖੁਸ਼ ਹੈ ਤੇ ਚੇਨਈ ਖਿਲਾਫ ਵੀ ਇਹ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਪਰ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਨੂੰ ਲੈ ਕੇ ਖੁਲਾਸਾ ਕੀਤਾ ਹੈ। ਸ਼ੰਮੀ  ਨੇ ਇਕ ਬਿਆਨ ’ਚ ਕਿਹਾ ਕਿ ਕ੍ਰਿਸ ਗੇਲ ਨੂੰ ਹਿੰਦੀ ਬੋਲਣੀ ਕਾਫੀ ਪਸੰਦ ਹੈ ਤੇ ਉਹ ਅੰਗਰੇਜ਼ੀ ਬੋਲਦਾ-ਬੋਲਦਾ ਵਿਚ ਵਿਚਾਲੇ ਹਿੰਦੀ ਬੋਲਣ ਲੱਗਦਾ ਹੈ। ਇਸ ਦੇ ਨਾਲ ਹੀ ਉਹ ਪੰਜਾਬੀ ਵੀ ਸਿੱਖ ਰਿਹਾ ਹੈ।

PunjabKesari

ਇਕ ਇੰਟਰਵਿਊ ਦੌਰਾਨ ਸ਼ੰਮੀ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਹਿੰਦੀ ਭਾਸ਼ਾ ਕਾਫੀ ਪਸੰਦ ਹੈ ਤੇ ਉਹ ਇਸ ਨੂੰ ਬੋਲਣਾ ਵੀ ਪਸੰਦ ਕਰਦਾ ਹੈ। ਉਹ ਖਿਡਾਰੀਆਂ ਨਾਲ ਜ਼ਿਆਦਾ ਸਮਾਂ ਹਿੰਦੀ ’ਚ ਗੱਲਾਂ ਕਰਦਾ ਹੈ। ਅੰਗਰੇਜ਼ੀ ਬੋਲਦਿਆਂ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਉਸ ਨੂੰ ਬਾਲੀਵੁੱਡ ਦੇ ਗਾਣੇ ਬਹੁਤ ਪਸੰਦ ਹਨ, ਜਦੋਂ ਅਸੀਂ ਸਾਰੇ ਖਿਡਾਰੀ ਹਿੰਦੀ ਦੇ ਗਾਣੇ ਗਾਉਂਦੇ ਹਾਂ ਤਾਂ ਉਹ ਵੀ ਸਾਡਾ ਸਾਥ ਦਿੰਦਾ ਹੈ। ਉਥੇ ਹੀ ਸ਼ੰਮੀ ਨੇ ਕਿਹਾ ਕਿ ਉਹ ਪੰਜਾਬੀ ਵੀ ਸਿੱਖ ਰਿਹਾ ਹੈ।

PunjabKesari

ਸ਼ੰਮੀ ਨੇ ਅੱਗੇ ਕਿਹਾ ਕਿ ਪੰਜਾਬ ਕਿੰਗਜ਼ ਦੀ ਟੀਮ ’ਚ ਕੁਝ ਖਿਡਾਰੀ ਪੰਜਾਬੀ ਵੀ ਹਨ, ਜੋ ਕ੍ਰਿਸ ਗੇਲ ਨੂੰ ਪੰਜਾਬੀ ਸਿਖਾਉਂਦੇ ਹਨ। ਉਹ ਪੰਜਾਬੀ ਨੂੰ ਵੀ ਸਿੱਖਣ ’ਚ ਕਾਫੀ ਦਿਲਚਸਪੀ ਦਿਖਾ ਰਿਹਾ ਹੈ। ਉਸ ਨੂੰ ਭਾਰਤ ਦਾ ਸੱਭਿਆਚਾਰ ਕਾਫੀ ਪਸੰਦ ਹੈ। ਗੇਲ ਜਦੋਂ ਆਰ. ਸੀ. ਬੀ. ’ਚ ਸੀ ਤਾਂ ਉਹ ਵਿਰਾਟ ਕੋਹਲੀ ਨਾਲ ਭੰਗੜਾ ਪਾਉਂਦਾ ਦਿਖਾਈ ਦਿੰਦਾ ਸੀ।

PunjabKesari

ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਲਈ ਕ੍ਰਿਸ ਗੇਲ ਨੇ ਪਹਿਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਗੇਲ ਨੇ ਰਾਜਸਥਾਨ ਖਿਲਾਫ ਪਹਿਲੇ ਮੈਚ ’ਚ 28 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਇਸ ਪਾਰੀ ਦੌਰਾਨ 2 ਛੱਕੇ ਵੀ ਮਾਰੇ ਸਨ। ਪੰਜਾਬ ਦੇ ਫੈਨਜ਼ ਨੂੰ ਇਕ ਵਾਰ ਫਿਰ ਗੇਲ ਦੇ ਬੱਲੇ ਤੋਂ ਇਸੇ ਤਰ੍ਹਾਂ ਦੀ ਪਾਰੀ ਦੀ ਉਮੀਦ ਰਹੇਗੀ।


author

Anuradha

Content Editor

Related News