ਮੁਹੰਮਦ ਅਜ਼ਹਰ ਨੇ ਕੋਲਾਰ ਓਪਨ ਗੋਲਫ ’ਚ ਕਰੀਅਰ ਦਾ ਪਹਿਲਾ ਖਿਤਾਬ ਜਿੱਤਿਆ

Saturday, Aug 22, 2026 - 12:05 PM (IST)

ਮੁਹੰਮਦ ਅਜ਼ਹਰ ਨੇ ਕੋਲਾਰ ਓਪਨ ਗੋਲਫ ’ਚ ਕਰੀਅਰ ਦਾ ਪਹਿਲਾ ਖਿਤਾਬ ਜਿੱਤਿਆ

ਕੋਲਾਰ (ਕਰਨਾਟਕ)– ਮੁਹੰਮਦ ਅਜ਼ਹਰ ਨੇ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਕੋਲਾਰ ਓਪਨ ’ਚ ਇੱਥੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇਕ ਅੰਡਰ 71 ਦਾ ਕਾਰਡ ਖੇਡਿਆ ਤੇ ਆਪਣੇ ਕਰੀਅਰ ਦਾ ਪਹਿਲਾ ਪੇਸ਼ੇਵਰ ਖਿਤਾਬ ਜਿੱਤ ਲਿਆ। ਹੈਦਰਾਬਾਦ ਦੇ 27 ਸਾਲਾ ਗੋਲਫਰ ਨੇ ਚਾਰ ਰਾਊਂਡਾਂ ’ਚ 70, 68, 70 ਤੇ 71 ਦਾ ਸਕੋਰ ਕਰਦੇ ਹੋਏ ਕੁੱਲ 9 ਅੰਡਰ 279 ਦਾ ਸਕੋਰ ਬਣਾਇਆ ਤੇ 2 ਸ਼ਾਟਾਂ ਦੇ ਫਰਕ ਨਾਲ ਖਿਤਾਬ ਆਪਣੇ ਨਾਂ ਕੀਤਾ। ਉਸ ਨੂੰ ਜੇਤੂ ਦੇ ਤੌਰ ’ਤੇ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ।

ਇਸ ਜਿੱਤ ਨਾਲ ‘2026 ਡੀ. ਪੀ. ਵਰਲਡ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ’ ’ਚ ਵੀ ਅਜ਼ਹਰ 7 ਸਥਾਨ ਉੱਪਰ ਚੜ੍ਹ ਕੇ 17ਵੇਂ ਤੋਂ 10ਵੇਂ ਸਥਾਨ ’ਤੇ ਪਹੁੰਚ ਗਿਆ। ਉਸ ਦੀ ਸੈਸ਼ਨ ਦੀ ਕੁੱਲ ਕਮਾਈ ਹੁਣ 35,14,675 ਰੁਪਏ ਹੋ ਗਈ ਹੈ। ਚੰਡੀਗੜ੍ਹ ਦੇ ਚਾਰ ਵਾਰ ਦੇ ਟੂਰ ਜੇਤੂ ਅੰਗਦ ਚੀਮਾ (73-68-67-73) ਤੇ ਦਿੱਲੀ ਦੇ ਤਿੰਨ ਵਾਰ ਦੇ ਜੇਤੂ ਸ਼ੌਰਯ ਭੱਟਾਚਾਰਯ (68-67-71-75) ਸੱਤ ਅੰਡਰ 281 ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੇ।


author

Tarsem Singh

Content Editor

Related News