ਮਣੀਪੁਰ ਪੁਲਸ ਵਲੋਂ ਮੀਰਾਬਾਈ ਚਾਨੂ ਅਤੇ ਨੀਲਕਾਂਤ ਸ਼ਰਮਾ ਸਨਮਾਨਿਤ
Thursday, Aug 22, 2024 - 02:09 PM (IST)
ਇੰਫਾਲ- ਪੈਰਿਸ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਅਤੇ ਹਾਕੀ ਖਿਡਾਰੀ ਨੀਲਕਾਂਤ ਸ਼ਰਮਾ ਨੂੰ ਬੁੱਧਵਾਰ ਨੂੰ ਮਣੀਪੁਰ ਪੁਲਸ ਵਲੋਂ ਸਨਮਾਨਿਤ ਕੀਤਾ ਗਿਆ ਹੈ। ਇੱਥੇ ਜਾਰੀ ਬਿਆਨ ਅਨੁਸਾਰ ਪੁਲਸ ਡਾਇਰੈਕਟਰ ਜਨਰਲ ਰਾਜੀਵ ਸਿੰਘ ਨੇ ਇੱਥੇ ਇੱਕ ਸਮਾਗਮ ਵਿੱਚ ਮੀਰਾਬਾਈ ਅਤੇ ਨੀਲਕਾਂਤ ਨੂੰ ਸਨਮਾਨਿਤ ਕੀਤਾ। ਨੀਲਕਾਂਤ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਮੈਂਬਰ ਸੀ। ਭਾਰਤ ਨੇ ਤੀਜੇ ਸਥਾਨ ਦੇ ਮੈਚ ਵਿੱਚ ਸਪੇਨ ਨੂੰ ਹਰਾ ਕੇ ਲਗਾਤਾਰ ਦੂਜੀ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਬਿਆਨ ਅਨੁਸਾਰ, "ਮਣੀਪੁਰ ਪੁਲਸ ਨੂੰ ਉਸਦੀਆਂ ਪ੍ਰਾਪਤੀਆਂ ਅਤੇ ਰਾਸ਼ਟਰ ਪ੍ਰਤੀ ਯੋਗਦਾਨ 'ਤੇ ਮਾਣ ਹੈ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਹਰ ਸੰਭਵ ਹੱਲਾਸ਼ੇਰੀ ਅਤੇ ਸਮਰਥਨ ਦਾ ਭਰੋਸਾ ਦਿੱਤਾ ਜਾਂਦਾ ਹੈ। ਮੀਰਾਬਾਈ ਰਾਜ ਪੁਲਸ ਵਿੱਚ ਇੱਕ ਵਧੀਕ ਪੁਲਸ ਸੁਪਰਡੈਂਟ ਹੈ, ਜਦੋਂ ਕਿ ਨੀਲਕਾਂਤ ਭਾਰਤੀ ਰੇਲਵੇ ਵਿੱਚ ਕੰਮ ਕਰਦੇ ਹਨ।