ਹੁਣ ਤੱਕ ਗੁੰਮਨਾਮ ਰਿਹਾ MI ਦਾ ਇਹ ਨੌਜਵਾਨ ਖਿਡਾਰੀ ਰਾਤੋ-ਰਾਤ ਬਣਿਆ ਸਟਾਰ, ਧੋਨੀ ਸਣੇ ਕਈ ਧਾਕੜ ਹੋਏ ਮੁਰੀਦ
Tuesday, Mar 25, 2025 - 01:51 PM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਜਗਤ ਲਈ ਹੁਣ ਤੱਕ ਅਣਜਾਣ ਰਹੇ ਮੁੰਬਈ ਇੰਡੀਅਨਜ਼ ਦੇ ਸਪਿਨਰ ਵਿਗਨੇਸ਼ ਪੁਥੁਰ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਪਣੇ ਡੈਬਿਊ ਮੈਚ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ 3 ਵਿਕਟਾਂ ਲੈ ਕੇ ਕਾਫ਼ੀ ਪ੍ਰਭਾਵਿਤ ਕੀਤਾ।
ਹਾਲਾਂਕਿ ਮੁੰਬਈ ਦੀ ਟੀਮ ਨੂੰ ਐਤਵਾਰ ਨੂੰ ਖੇਡੇ ਗਏ ਇਸ ਮੈਚ 'ਚ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਕੇਰਲ ਦੇ 24 ਸਾਲਾ ਖੱਬੇ ਹੱਥ ਦੇ ਸਪਿਨਰ ਨੇ ਆਪਣੀ ਕਾਬਲੀਅਤ ਨਾਲ ਧਮਾਕੇਦਾਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਵੀ ਪ੍ਰਭਾਵਿਤ ਕੀਤਾ। ਪੁਥੁਰ ਨੂੰ ਮੈਚ ਤੋਂ ਬਾਅਦ ਧੋਨੀ ਤੋਂ ਮਿਲੀ ਤਾਰੀਫ ਤੇ ਸ਼ਾਬਾਸ਼ੀ ਲੰਬੇ ਸਮੇਂ ਤੱਕ ਯਾਦ ਰਹੇਗੀ।
ਇਹ ਵੀ ਪੜ੍ਹੋ- IPL 2025 ; ਅੱਜ ਫ਼ਸਣਗੇ ਕੁੰਡੀਆਂ ਦੇ ਸਿੰਗ ! ਗੁਜਰਾਤ ਨੂੰ ਟੱਕਰ ਦੇਣਗੇ ਪੰਜਾਬ ਦੇ ਸ਼ੇਰ
ਇਕ ਆਟੋ ਰਿਕਸ਼ਾ ਚਾਲਕ ਦੇ ਬੇਟੇ ਪੁਥੁਰ ਨੇ ਅਜੇ ਤੱਕ ਪਹਿਲੀ ਸ਼੍ਰੇਣੀ ਜਾਂ ਲਿਸਟ-ਏ ਪੱਧਰ ਦਾ ਮੈਚ ਵੀ ਨਹੀਂ ਖੇਡਿਆ ਹੈ। ਕੇਰਲ ਦੇ ਇਸ ਚਾਈਨਾਮੈਨ ਗੇਂਦਬਾਜ਼ ਨੇ ਆਪਣੀ ਕਲਾ, ਦ੍ਰਿੜਤਾ ਤੇ ਆਤਮਵਿਸ਼ਵਾਸ ਨਾਲ ਕ੍ਰਿਕਟ ਦੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪੁਥੁਰ ਨੇ ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ (53) ਤੋਂ ਬਾਅਦ ਸ਼ਿਵਮ ਦੂਬੇ (9) ਤੇ ਦੀਪਕ ਹੁੱਡਾ (3) ਦੀਆਂ ਅਹਿਮ ਵਿਕਟਾਂ ਲੈ ਕੇ ਟੀਮ ਦੀ ਮੈਚ 'ਚ ਵਾਪਸੀ ਕਰਵਾਈ ਸੀ, ਪਰ ਰਚਿਨ ਰਵਿੰਦਰਾ ਦੀ ਧਮਾਕੇਦਾਰ ਪਾਰੀ ਨੇ ਇਹ ਮੈਚ ਚੇਨਈ ਦੀ ਝੋਲੀ 'ਚ ਪਾ ਦਿੱਤਾ।
ਪੁਥੁਰ ਨੇ ਮੈਚ ਤੋਂ ਬਾਅਦ ਟੀਮ ਦੇ ਬੈਸਟ ਗੇਂਦਬਾਜ਼ ਦਾ ਐਵਾਰਡ ਹਾਸਲ ਕਰਨ ਤੋਂ ਬਾਅਦ ਸਟਾਰ ਖਿਡਾਰੀਆਂ ਨਾਲ ਸਜੇ ਡ੍ਰੈਸਿੰਗ ਰੂਮ ਵਿਚ ਮੁਸਕਰਾਉਂਦੇ ਹੋਏ ਕਿਹਾ, ‘‘ਮੈਂ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਨ੍ਹਾਂ ਸਾਰੇ ਖਿਡਾਰੀਆਂ ਦੇ ਨਾਲ ਖੇਡਾਂਗਾ।’’
ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਪਾਰਸ ਮਾਹਬ੍ਰੇ ਨੇ ਮੈਚ ਤੋਂ ਬਾਅਦ ਕਿਹਾ, ‘‘ਚੇਨਈ ਸੁਪਰ ਕਿੰਗਜ਼ ਵਿਰੁੱਧ ਪਹਿਲਾ ਮੈਚ ਖੇਡਣਾ ਕਦੇ ਵੀ ਆਸਾਨ ਨਹੀਂ ਹੁੰਦਾ। ਇਹ ਇਕ ਵੱਡਾ ਮੈਚ ਹੁੰਦਾ ਹੈ ਪਰ ਜਿਸ ਤਰੀਕੇ ਨਾਲ ਉਸ ਨੇ ਜਜ਼ਬਾ ਦਿਖਾਇਆ, ਉਸ ਦੇ ਲਈ ਮੈਂ ਉਸ ਨੂੰ ਸਲਾਮ ਕਰਨਾ ਚਾਹਾਂਗਾ।’’
ਮੁੰਬਈ ਇੰਡੀਅਨਜ਼ ਦੇ ਕਾਰਜਕਾਰੀ ਕਪਤਾਨ ਸੂਰਯਕੁਮਾਰ ਯਾਦਵ ਨੇ ਕਿਹਾ, ‘‘ਇਹ ਸ਼ਾਨਦਾਰ ਹੈ। ਮੁੰਬਈ ਨੂੰ ਇਸੇ ਲਈ ਜਾਣਿਆ ਜਾਂਦਾ ਹੈ। ਨੌਜਵਾਨਾਂ ਨੂੰ ਮੌਕਾ ਦੇਣਾ, ਸਕਾਊਟਸ 10 ਮਹੀਨਿਆਂ ਤੱਕ ਅਜਿਹਾ ਕਰਦੇ ਹਨ ਤੇ ਉਹ (ਵਿਗਨੇਸ਼) ਉਸੇ ਦੀ ਖੋਜ ਹੈ।’’
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e