ਮੇਦਵੇਦੇਵ, ਜੋਕੋਵਿਚ ਤੇ ਜ਼ਵੇਰੇਵ ਪੈਰਿਸ ਮਾਸਟਰਸ ਦੇ ਕੁਆਰਟਰ ਫ਼ਾਈਨਲ 'ਚ ਪਹੁੰਚੇ

11/06/2021 11:02:01 AM

ਪੈਰਿਸ- ਸਾਬਕਾ ਚੈਂਪੀਅਨ ਡੇਨੀਅਲ ਮੇਦਵੇਦੇਵ ਨੇ ਅਮਰੀਕਾ ਦੇ ਗ਼ੈਰ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਸੇਬੇਸਟੀਅਨ ਕੋਰਡਾ ਨੂੰ 4-6, 6-1, 6-3 ਨਾਲ ਹਰਾ ਕੇ ਪੈਰਿਸ ਮਾਸਟਰਸ ਕੁਆਰਟਰ ਫ਼ਾਈਨਲ 'ਚ ਜਗ੍ਹਾ ਬਣਾਈ। ਸੈਮੀਫ਼ਾਈਨਲ 'ਚ ਪਹੁੰਚਣ ਲਈ ਉਨ੍ਹਾਂ ਨੂੰ ਫ਼ਰਾਂਸ ਦੇ ਕੁਆਲੀਫਾਇਰ ਖਿਡਾਰੀ ਗੈਸਟਨ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ। 

PunjabKesari

ਨੋਵਾਕ ਜੋਕੋਵਿਚ ਨੇ ਬਿਨਾ ਚੁਣੌਤੀ ਪੇਸ਼ ਕੀਤੇ ਹੀ ਆਖ਼ਰੀ ਅੱਠ 'ਚ ਜਗ੍ਹਾ ਪੱਕੀ ਕਰ ਲਈ। ਉਸ ਦੇ ਵਿਰੋਧੀ ਖਿਡਾਰੀ ਗੇਲ ਮੋਨਫਿਲਸ ਸੱਟ ਕਾਰਨ ਮੈਚ ਤੋਂ ਪਿੱਛੇ ਹੱਟ ਗਏ। ਚੌਥਾ ਦਰਜਾ ਪ੍ਰਾਪਤ ਅਲੈਕਜ਼ੈਂਡਰ ਜਵੇਰੇਵ ਨੇ ਗ੍ਰਿਗੋਰ ਦਿਮਿਤ੍ਰੋਵ ਨੂੰ 7-6, 6-7, 6-3 ਨਾਲ ਦੋ ਘੰਟੇ 45 ਮਿੰਟ ਤਕ ਚਲੇ ਸਖ਼ਤ ਮੁਕਾਬਲੇ 'ਚ ਹਰਾ ਕੇ ਆਖ਼ਰੀ ਅੱਠ 'ਚ ਪ੍ਰਵੇਸ਼ ਕੀਤਾ। 


Tarsem Singh

Content Editor

Related News