ਓਵਰ ਥ੍ਰੋ ਨਿਯਮਾਂ 'ਚ ਬਦਲਾਅ ਕਰ ਸਕਦਾ ਹੈ ਐੱਮ. ਸੀ. ਸੀ.

07/20/2019 2:56:31 PM

ਸਪੋਰਟ ਡੈਸਕ— ਨਿਊਜ਼ੀਲੈਂਡ ਤੇ ਇੰਗਲੈਂਡ ਦੇ ਵਿਚਾਲੇ ਖੇਡੇ ਗਏ ਆਈ. ਸੀ. ਸੀ. ਵਰਲਡ ਕੱਪ-2019 ਦੇ ਫਾਈਨਲ 'ਚ ਹੋਏ 'ਓਵਰ ਥ੍ਰੋ' ਵਿਵਾਦ ਤੋਂ ਬਾਅਦ ਕ੍ਰਿਕਟ ਕਾਨੂੰਨਾਂ ਦੇ ਰੱਖਿਅਕ ਮੇਰਿਲਬੋਨ ਕ੍ਰਿਕਟ ਕਲੱਬ  (ਐੱਮ. ਸੀ. ਸੀ.) ਇਸ ਨਿਯਮ ਦੀ ਸਮੀਖਿਆ ਕਰ ਸਕਦੀ ਹੈ। 'ਦ ਸੰਡੇ ਟਾਈਮਸ' ਦੀ ਰਿਪੋਰਟ ਮੁਤਾਬਕ, 'ਐੱਮ. ਸੀ. ਸੀ. 'ਚ ਇਕ ਵਿਚਾਰ ਹੈ ਕਿ ਜਦ ਅਗਲੀ ਵਾਰ ਖੇਡ ਦੇ ਨਿਯਮਾਂ ਦੀ ਸਮੀਖਿਅਕ ਹੋਵੇ ਤਾਂ ਓਵਰ ਥ੍ਰੋ ਦੇ ਨਿਯਮਾਂ 'ਤੇ ਧਿਆਨ ਦਿੱਤਾ ਜਾਵੇ, ਜੋ ਇਸ ਦੀ ਉਪ-ਕਮੇਟੀ ਦੀ ਜ਼ਿੰਮੇਦਾਰੀ ਹੈ। '

ਫਾਈਨਲ 'ਚ ਇੰਗਲੈਂਡ ਨੂੰ ਆਖਰੀ ਓਵਰ 'ਚ ਓਵਰ ਥ੍ਰੋ ਨਾਲ ਛੇ ਦੌੜਾਂ ਮਿਲੀਆਂ ਸਨ। ਮਾਰਟਿਨ ਗਪਟਿਲ ਦੀ ਥ੍ਰੋ ਬੇਨ ਸਟੋਕਸ ਦੇ ਬੱਲੇ ਨਾਲ ਲੱਗ ਕੇ ਬਾਊਂਡਰੀ ਦੇ ਪਾਰ ਚੱਲੀ ਗਈ ਸੀ। ਇੰਗਲੈਂਡ ਨੇ ਮੈਚ ਟਾਈ ਕਰਾਇਆ ਤੇ ਫਿਰ ਸੁਪਰ ਓਵਰ ਵੀ ਟਾਈ ਰਿਹਾ, ਜਿਸ ਤੋਂ ਬਾਅਦ 'ਬਾਊਂਡਰੀ' ਦੀ ਗਿਣਤੀ ਕੀਤੀ ਗਈ ਤੇ ਜਿਸ ਨਾਲ ਇੰਗਲੈਂਡ ਚੈਂਪੀਅਨ ਬਣ ਗਿਆ।
ਸ਼੍ਰੀਲੰਕਾ ਦੇ ਕੁਮਾਰ ਧਰਮਸੇਨਾ ਤੇ ਦੱਖਣੀ ਅਫਰੀਕਾ ਦੇ ਮਾਰਿਆਸ ਇਰਾਸਮੁਸ ਮੈਦਾਨੀ ਅੰਪਾਇਰ ਸਨ ਜਿਨ੍ਹਾਂ ਨੇ ਇੰਗਲੈਂਡ ਨੂੰ ਛੇ ਦੌੜਾਂ ਦੇ ਦਿੱਤੀਆਂ। ਹਾਲਾਂਕਿ ਆਈ. ਸੀ. ਸੀ. ਦੇ ਸਾਬਕਾ ਅੰਤਰਰਾਸ਼ਟਰੀ ਅੰਪਾਇਰ ਸਾਇਮਨ ਟਾਫੇਲ ਨੇ ਕਿਹਾ ਸੀ ਕਿ ਇਹ ਬਹੁਤ ਹੀ ਖ਼ਰਾਬ ਫੈਸਲਾ ਸੀ। ਉੁਨ੍ਹਾਂ ਵਲੋਂ (ਇੰਗਲੈਂਡ) ਪੰਜ ਦੌੜਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ ਨਾ ਕਿ ਛੇ ਦੌੜਾਂ। ਇਹ ਘਟਨਾ ਮੈਚ ਦੇ ਆਖਰੀ ਓਵਰ 'ਚ ਹੋਈ। 

ਟੀ. ਵੀ. ਰੀ-ਪਲੇਅ ਤੋਂ ਸਾਫ਼ ਲੱਗ ਰਿਹਾ ਸੀ ਕਿ ਆਦਿਲ ਰਾਸ਼ਿਦ ਤੇ ਸਟੋਕਸ ਨੇ ਤੱਦ ਦੂਜੀ ਦੌੜ ਪੂਰੀ ਨਹੀਂ ਕੀਤਾ ਸੀ ਜਦੋਂ ਗਪਟਿਲ ਨੇ ਥ੍ਰੋ ਕੀਤੀ ਸੀ। ਪਰ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਤੇ ਮਾਰਿਆਸ ਇਰਾਸਮੁਸ ਨੇ ਇੰਗਲੈਂਡ ਦੇ ਸਕੋਰ ਕਾਰਡ 'ਚ 6 ਦੌੜਾਂ ਜੋੜ ਦਿੱਤੀਆਂ। ਚਾਰ ਦੌੜਾਂ ਬਾਊਂਡਰੀ ਦੀਆਂ ਤੇ ਦੋ ਦੌੜਾਂ ਜੋ ਬੱਲੇਬਾਜ਼ਾਂ ਨੇ ਭੱਜ ਕੇ ਲਈਆਂ ਸਨ।