ਮਨੂ ਤੁਸੀਂ ਛੋਟੀ ਉਮਰ ''ਚ ਸਥਾਪਤ ਕੀਤੀ ਜ਼ਿਕਰਯੋਗ ਵਿਰਾਸਤ : ਬਿੰਦਰਾ

Saturday, Aug 03, 2024 - 04:51 PM (IST)

ਮਨੂ ਤੁਸੀਂ ਛੋਟੀ ਉਮਰ ''ਚ ਸਥਾਪਤ ਕੀਤੀ ਜ਼ਿਕਰਯੋਗ ਵਿਰਾਸਤ : ਬਿੰਦਰਾ

ਨਵੀਂ ਦਿੱਲੀ- ਬੀਜਿੰਗ ਓਲੰਪਿਕ 2008 ਦੇ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੇ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿਰਫ 22 ਸਾਲ ਦੀ ਉਮਰ ਵਿੱਚ ਇੱਕ ਸ਼ਾਨਦਾਰ ਵਿਰਾਸਤ ਕਾਇਮ ਕੀਤੀ ਹੈ। ਮਨੂ ਨੇ ਪੈਰਿਸ ਓਲੰਪਿਕ 2024 'ਚ 10 ਮੀਟਰ ਪਿਸਟਲ ਵਿਅਕਤੀਗਤ ਅਤੇ ਮਿਸ਼ਰਤ ਮੁਕਾਬਲਿਆਂ 'ਚ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਹਾਲਾਂਕਿ ਸ਼ਨੀਵਾਰ ਨੂੰ ਉਹ 25 ਮੀਟਰ ਪਿਸਟਲ ਮੁਕਾਬਲੇ 'ਚ ਹੈਟ੍ਰਿਕ ਤਮਗੇ ਤੇ ਨਿਸ਼ਾਨਾ ਲਗਾਉਣ ਤੋਂ ਖੁੰਝ ਗਈ ਅਤੇ ਉਨ੍ਹਾਂ ਨੂੰ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ। ਬਿੰਦਰਾ ਨੇ ਮਨੂ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਦੇ ਹੋਏ ਐਕਸ 'ਤੇ ਪੋਸਟ ਕੀਤੀ, ''ਮਨੂ ਤੁਸੀਂ ਪੂਰੇ ਦੇਸ਼ ਨੂੰ ਆਪਣੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਤੀਜਾ ਓਲੰਪਿਕ ਤਮਗਾ ਜਿੱਤਣਾ ਇੱਕ ਅਸਾਧਾਰਨ ਪ੍ਰਾਪਤੀ ਹੁੰਦੀ, ਪਰ ਤੁਸੀਂ ਪੈਰਿਸ ਵਿੱਚ ਜੋ ਪ੍ਰਾਪਤ ਕੀਤਾ ਉਹ ਸੱਚਮੁੱਚ ਯਾਦਗਾਰੀ ਹੈ। ਤੁਹਾਡੀ ਯਾਤਰਾ ਅਣਥੱਕ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ। ਸਿਰਫ 22 ਸਾਲ ਦੀ ਉਮਰ ਵਿੱਚ, ਤੁਸੀਂ ਪਹਿਲਾਂ ਹੀ ਇੱਕ ਸ਼ਾਨਦਾਰ ਵਿਰਾਸਤ ਸਥਾਪਤ ਕਰ ਚੁੱਕੇ ਹੋ ਅਤੇ ਇਹ ਸਿਰਫ ਸ਼ੁਰੂਆਤ ਹੈ।''ਜ਼ਿਕਰਯੋਗ ਹੈ ਕਿ ਮਨੂ ਭਾਕਰ ਓਲੰਪਿਕ ਵਿੱਚ ਚੌਥੇ ਸਥਾਨ 'ਤੇ ਰਹਿਣ ਵਾਲੀ ਚੌਥੀ ਭਾਰਤੀ ਨਿਸ਼ਾਨੇਬਾਜ਼ ਹੈ, ਜੋ ਇੱਕ ਛੋਟੇ ਫਰਕ ਨਾਲ ਹਾਰ ਗਈ ਹੈ। ਇਸ ਤੋਂ ਪਹਿਲਾਂ ਮੌਜੂਦਾ ਓਲੰਪਿਕ 'ਚ ਭਾਰਤੀ ਪੁਰਸ਼ ਨਿਸ਼ਾਨੇਬਾਜ਼ ਅਰਜੁਨ ਬਬੂਟਾ 10 ਮੀਟਰ ਏਅਰ ਰਾਈਫਲ 'ਚ ਚੌਥੇ ਸਥਾਨ 'ਤੇ ਆਏ ਸਨ ਜਦਕਿ 2012 ਲੰਡਨ ਓਲੰਪਿਕ 'ਚ ਜੋਯਦੀਪ ਕਰਮਾਕਰ ਨੂੰ ਪੁਰਸ਼ਾਂ ਦੀ 50 ਮੀਟਰ ਰਾਈਫਲ ਪ੍ਰੋਨ 'ਚ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ ਸੀ। 2008 ਦੇ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਰੀਓ 2016 ਓਲੰਪਿਕ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਇੱਕ ਤਮਗਾ ਜਿੱਤਣ ਤੋਂ ਖੁੰਝ ਗਏ ਸਨ।


author

Aarti dhillon

Content Editor

Related News