ਮਨੂ ਭਾਕਰ ਹੋਵੇਗੀ ਸਮਾਪਤੀ ਸਮਾਰੋਹ ’ਚ ਭਾਰਤੀ ਦੀ ਝੰਡਾਬਰਦਾਰ

Tuesday, Aug 06, 2024 - 11:22 AM (IST)

ਮਨੂ ਭਾਕਰ ਹੋਵੇਗੀ ਸਮਾਪਤੀ ਸਮਾਰੋਹ ’ਚ ਭਾਰਤੀ ਦੀ ਝੰਡਾਬਰਦਾਰ

ਪੈਰਿਸ, (ਭਾਸ਼ਾ)– ਪੈਰਿਸ ਓਲੰਪਿਕ ਖੇਡਾਂ ਵਿਚ 2 ਕਾਂਸੀ ਤਮਗੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਐਤਵਾਰ ਨੂੰ ਇੱਥੇ ਹੋਣ ਵਾਲੇ ਸਮਾਪਤੀ ਸਮਾਰੋਹ ਵਿਚ ਭਾਰਤ ਦੀ ਝੰਡਾਬਰਦਾਰ ਹੋਵੇਗੀ। ਮਨੂ ਨੇ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਵਿਚ ਭਾਰਤ ਦਾ ਖਾਤਾ ਖੋਲਿਆ ਸੀ। ਇਸ ਤਰ੍ਹਾਂ ਨਾਲ ਉਹ ਓਲੰਪਿਕ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ ਸੀ। ਇਸ ਤੋਂ ਬਾਅਦ ਮਨੂ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਵਿਚ ਮਿਕਸਡ ਟੀਮ ਦਾ ਕਾਂਸੀ ਤਮਗਾ ਵੀ ਜਿੱਤਿਆ। ਭਾਰਤੀ ਓਲੰਪਿਕ ਸੰਘ ਨੇ ਅਜੇ ਤਕ ਪੁਰਸ਼ ਝੰਡਾਬਰਦਾਰ ਦੇ ਨਾਂ ਐਲਾਨ ਨਹੀਂ ਕੀਤਾ।


author

Tarsem Singh

Content Editor

Related News