ਅਕਤੂਬਰ ''ਚ ਦਿੱਲੀ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਮਨੂ ਭਾਕਰ

Tuesday, Aug 13, 2024 - 01:57 PM (IST)

ਅਕਤੂਬਰ ''ਚ ਦਿੱਲੀ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਮਨੂ ਭਾਕਰ

ਨਵੀਂ ਦਿੱਲੀ- ਪੈਰਿਸ ਓਲੰਪਿਕ ਵਿਚ ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਅਕਤੂਬਰ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਹਰ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਤਿੰਨ ਮਹੀਨੇ ਦਾ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਕੋਚ ਜਸਪਾਲ ਰਾਣਾ ਨੇ ਦਿੱਤੀ। 22 ਸਾਲਾ ਮਨੂ ਨੇ ਪੈਰਿਸ ਓਲੰਪਿਕ ਵਿੱਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਜਿੱਤੇ।
ਜਸਪਾਲ ਨੇ ਇੱਕ ਵੀਡੀਓ ਵਿੱਚ ਪੀਟੀਆਈ ਨੂੰ ਕਿਹਾ, "ਮੈਨੂੰ ਨਹੀਂ ਪਤਾ ਕਿ ਉਹ ਅਕਤੂਬਰ ਵਿੱਚ ਵਿਸ਼ਵ ਕੱਪ ਖੇਡੇਗੀ ਜਾਂ ਨਹੀਂ ਕਿਉਂਕਿ ਉਹ ਤਿੰਨ ਮਹੀਨਿਆਂ ਦਾ ਬ੍ਰੇਕ ਲੈ ਰਹੀ ਹੈ।" ਉਨ੍ਹਾਂ ਨੇ ਕਿਹਾ, "ਉਹ ਲੰਬੇ ਸਮੇਂ ਤੋਂ ਸਖ਼ਤ ਮਿਹਨਤ ਕਰ ਰਹੀ ਹੈ ਇਹ ਨਾਰਮਲ ਬਰੇਕ ਹੈ।" ਸ਼ੂਟਿੰਗ ਵਰਲਡ ਕੱਪ 13 ਤੋਂ 18 ਅਕਤੂਬਰ ਤੱਕ ਦਿੱਲੀ ਵਿੱਚ ਹੋਵੇਗਾ। ਜਸਪਾਲ ਨੇ ਕਿਹਾ ਕਿ ਬ੍ਰੇਕ ਤੋਂ ਬਾਅਦ ਉਹ 2026 ਦੀਆਂ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਤੇ ਕੰਮ ਕਰਨਗੇ।


author

Aarti dhillon

Content Editor

Related News