ਮਨੂ ਭਾਕਰ ਭਾਰਤ ਦੇ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ : ਖੇਡ ਮੰਤਰੀ ਮਨਸੁਖ ਮੰਡਾਵੀਆ

Thursday, Aug 08, 2024 - 04:10 PM (IST)

ਮਨੂ ਭਾਕਰ ਭਾਰਤ ਦੇ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ : ਖੇਡ ਮੰਤਰੀ ਮਨਸੁਖ ਮੰਡਾਵੀਆ

ਨਵੀਂ ਦਿੱਲੀ- ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਵੀਰਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ ਵਿਚ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੀ ਦੋ ਕਾਂਸੀ ਦੇ ਤਮਗੇ ਜਿੱਤਣ ਦੀ ਪ੍ਰਾਪਤੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਇਸ ਖੇਡ ਨੂੰ ਅਪਣਾਉਣ ਅਤੇ ਮਾਣ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। 22 ਸਾਲਾ ਮਨੂ ਆਜ਼ਾਦ ਭਾਰਤ ਦੀ ਪਹਿਲੀ ਅਥਲੀਟ ਬਣ ਗਈ ਜਿਸ ਨੇ ਇੱਕੋ ਓਲੰਪਿਕ ਵਿੱਚ ਦੋ ਤਮਗੇ ਜਿੱਤੇ। ਉਨ੍ਹਾਂ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਫਿਰ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ।
ਮਨੂ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਵੀ ਬਣ ਗਈ। ਮਾਂਡਵੀਆ ਨੇ ਐਕਸ 'ਤੇ ਲਿਖਿਆ ਪੈਰਿਸ ਓਲੰਪਿਕ 2024 'ਚ ਦੋ ਕਾਂਸੀ ਤਮਗੇ ਜਿੱਤ ਕੇ ਆਪਣੇ ਦੇਸ਼ ਪਰਤੀ ਧੀ ਮਨੂ ਭਾਕਰ ਨਾਲ ਅੱਜ ਮਿਲ ਕੇ ਉਨ੍ਹਾਂ ਨੂੰ ਇਸ ਇਤਿਹਾਸਕ ਜਿੱਤ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਕਿ ਮਨੂ ਭਾਕਰ ਦੀ ਇਹ ਸਫਲਤਾ ਭਾਰਤੀ ਖੇਡ ਜਗਤ ਦੇ ਕਰੋੜਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਪੂਰੇ ਦੇਸ਼ ਨੂੰ ਉਸ 'ਤੇ ਮਾਣ ਹੈ।'' ਖੇਡ ਮੰਤਰੀ ਨੇ ਮਨੂ, ਉਸ ਦੇ ਪਿਤਾ ਰਾਮ ਕਿਸ਼ਨ ਅਤੇ ਨਿੱਜੀ ਕੋਚ ਜਸਪਾਲ ਰਾਣਾ ਨਾਲ ਗੱਲਬਾਤ ਕੀਤੀ।
ਇਤਿਹਾਸਕ ਉਪਲਬਧੀ ਹਾਸਲ ਕਰਨ ਤੋਂ ਬਾਅਦ ਮਨੂ ਬੁੱਧਵਾਰ ਨੂੰ ਭਾਰਤ ਪਰਤੀ ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਲਗਾਤਾਰ ਮੀਂਹ ਦੇ ਬਾਵਜੂਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦੇ ਸਵਾਗਤ ਲਈ ਸੈਂਕੜੇ ਸਮਰਥਕ ਮੌਜੂਦ ਸਨ।
ਉਹ ਐਤਵਾਰ ਨੂੰ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਪੈਰਿਸ ਪਰਤੇਗੀ ਜਿੱਥੇ ਉਹ ਭਾਰਤ ਲਈ ਝੰਡਾਬਰਦਾਰਾਂ ਵਿੱਚੋਂ ਇੱਕ ਹੋਵੇਗੀ।


author

Aarti dhillon

Content Editor

Related News