ਮਨੁ ਭਾਕਰ ਦੀਆਂ ਨਜ਼ਰਾਂ ਭਵਿੱਖ ’ਚ ਕਈ ਓਲੰਪਿਕ ਤਮਗੇ ਜਿੱਤਣ ’ਤੇ

Wednesday, Aug 14, 2024 - 10:45 AM (IST)

ਮਨੁ ਭਾਕਰ ਦੀਆਂ ਨਜ਼ਰਾਂ ਭਵਿੱਖ ’ਚ ਕਈ ਓਲੰਪਿਕ ਤਮਗੇ ਜਿੱਤਣ ’ਤੇ

ਨਵੀਂ ਦਿੱਲੀ–ਪੈਰਿਸ ’ਚ 2 ਤਮਗੇ ਜਿੱਤਣ ਵਾਲੀ ਭਾਰਤ ਦੀ ਤਜਰਬੇਕਾਰ ਪਿਸਟਲ ਨਿਸ਼ਾਨੇਬਾਜ਼ ਮਨੁ ਭਾਕਰ ਦੀਆਂ ਨਜ਼ਰਾਂ ਓਲੰਪਿਕ ’ਚ ਕਈ ਤਮਗੇ ਜਿੱਤਣ ’ਤੇ ਲੱਗੀਆਂ ਹਨ। 22 ਸਾਲਾ ਮਨੁ ਆਜ਼ਾਦੀ ਤੋਂ ਬਾਅਦ ਇਕ ਹੀ ਓਲੰਪਿਕ ’ਚ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਨ੍ਹਾਂ ਨੇ ਔਰਤਾਂ ਦੀ 10 ਮੀਟਰ ਏਅਰ ਪਿਸਟਲ ਅਤੇ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ। ਉਹ 25 ਮੀਟਰ ਪਿਸਟਲ ’ਚ ਵੀ ਕਾਂਸੀ ਜਿੱਤਣ ਤੋਂ ਮਾਮੂਲੀ ਫਰਕ ਨਾਲ ਖੁੰਝ ਗਈ।
ਮਨੁ ਨੇ ਕਿਹਾ,‘ਅਸੀਂ ਸਾਰੇ ਤਮਗਾ ਜਿੱਤਣ ਲਈ ਕਾਫੀ ਮਿਹਨਤ ਕਰਦੇ ਹਾਂ ਪਰ ਜੇ ਭਵਿੱਖ ’ਚ 2 ਤੋਂ ਵੱਧ ਤਮਗੇ ਇਕ ਹੀ ਓਲੰਪਿਕ ’ਚ ਜਿੱਤ ਸਕੀ ਤਾਂ ਇਹ ਸ਼ਾਨਦਾਰ ਹੋਵੇਗਾ। ਸਖਤ ਮਿਹਨਤ ਕਰ ਕੇ ਭਵਿੱਖ ’ਚ ਬਿਹਤਰ ਪ੍ਰਦਰਸ਼ਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਮੈਂ ਭਵਿੱਖ ’ਚ ਭਾਰਤ ਲਈ ਹੋਰ ਓਲੰਪਿਕ ਤਮਗੇ ਜਿੱਤਣਾ ਚਾਹੁੰਦੀ ਹਾਂ। ਸਮਾਪਨ ਸਮਾਰੋਹ ’ਚ ਤਜਰਬੇਕਾਰ ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨਾਲ ਭਾਰਤ ਦੀ ਝੰਡਾਬਰਦਾਰ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਹ ਜੀਵਨ ’ਚ ਇਕ ਵਾਰ ਮਿਲਣ ਵਾਲਾ ਤਜਰਬਾ ਸੀ। ਮੈਂ ਇਸ ਲਈ ਸ਼ੁਕਰਗੁਜ਼ਾਰ ਹਾਂ ਅਤੇ ਇਸ ਨੂੰ ਸਾਰੀ ਉਮਰ ਯਾਦ ਰੱਖਾਂਗੀ।
ਅਕਤੂਬਰ ’ਚ ਦਿੱਲੀ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਮਨੁ ਨਿਸ਼ਾਨੇਬਾਜ਼ ਮਨੁ ਭਾਕਰ ਅਕਤੂਬਰ ’ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਹਰ ਰਹਿ ਸਕਦੀ ਹੈ ਕਿਉਂਕਿ ਉਨ੍ਹਾਂ ਨੇ 3 ਮਹੀਨੇ ਦੀ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਕੋਚ ਜਸਪਾਲ ਰਾਣਾ ਨੇ ਇਹ ਜਾਣਕਾਰੀ ਦਿੱਤੀ। ਜਸਪਾਲ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਅਕਤੂਬਰ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਖੇਡੇਗੀ ਜਾਂ ਨਹੀਂ ਕਿਉਂਕਿ ਉਹ 3 ਮਹੀਨਿਆਂ ਦੀ ਬ੍ਰੇਕ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਖਤ ਮਿਹਨਤ ਕਰ ਰਹੀ ਹੈ ਅਤੇ ਇਹ ਨਾਰਮਲ ਬ੍ਰੇਕ ਹੈ। ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦਿੱਲੀ ’ਚ 13 ਤੋਂ 18 ਅਕਤੂਬਰ ਦੇ ਵਿਚਾਲੇ ਹੋਵੇਗਾ।


author

Aarti dhillon

Content Editor

Related News