ਮਹੇਸ਼ਵਰੀ, ਰੇਜ਼ਾ ਮਹਿਲਾ ਸਕੀਟ ਕੁਆਲੀਫਿਕੇਸ਼ਨ ''ਚ 14ਵੇਂ ਅਤੇ 23ਵੇਂ ਸਥਾਨ ’ਤੇ

Sunday, Aug 04, 2024 - 06:45 PM (IST)

ਮਹੇਸ਼ਵਰੀ, ਰੇਜ਼ਾ ਮਹਿਲਾ ਸਕੀਟ ਕੁਆਲੀਫਿਕੇਸ਼ਨ ''ਚ 14ਵੇਂ ਅਤੇ 23ਵੇਂ ਸਥਾਨ ’ਤੇ

ਸਪੋਰਟਸ ਡੈਸਕ- ਭਾਰਤੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਅਤੇ ਰੇਜ਼ਾ ਢਿੱਲੋਂ ਐਤਵਾਰ ਨੂੰ ਇੱਥੇ ਪੈਰਿਸ ਓਲੰਪਿਕ ਖੇਡਾਂ ਦੇ ਮਹਿਲਾ ਸਕੀਟ ਮੁਕਾਬਲੇ 'ਚ ਕ੍ਰਮਵਾਰ 14ਵੇਂ ਅਤੇ 23ਵੇਂ ਸਥਾਨ 'ਤੇ ਰਹਿੰਦੇ ਹੋਏ ਫਾਈਨਲ ਵਿਚ ਥਾਂ ਬਣਾਉਣ ਵਿਚ ਅਸਫਲ ਰਹੇ। ਪੰਜ ਸੀਰੀਜ਼ ਦੇ ਕੁਆਲੀਫਿਕੇਸ਼ਨ ਦੀ ਅੰਤਿਮ ਦੋ ਸੀਰੀਜ਼ ਐਤਵਾਰ ਨੂੰ ਖੇਡੇ ਗਏ ਜਿਸ ਤੋਂ ਬਾਅਦ ਮਹੇਸ਼ਵਰੀ ਦਾ ਕੁੱਲ ਸਕੋਰ 118 ਹੋ ਗਿਆ। ਉਨ੍ਹਾਂ ਨੇ ਪੰਜ ਸੀਰੀਜ਼ ਵਿਚ 23, 24, 24, 25 ਅਤੇ 22 ਅੰਕ ਜੁਟਾਏ। ਰੇਜ਼ਾ ਦਾ ਕੁੱਲ ਸਕੋਰ 113 ਰਿਹਾ। ਉਨ੍ਹਾਂ ਨੇ ਪੰਜ ਸੀਰੀਜ਼ ਵਿਚ 21, 22, 23, 23 ਅਤੇ 24 ਅੰਕ ਜੁਟਾਏ। ਇਸ ਮੁਕਾਬਲੇ ਵਿੱਚ 29 ਨਿਸ਼ਾਨੇਬਾਜ਼ਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਚੋਟੀ ਦੇ ਛੇ ਨੇ ਫਾਈਨਲ ਵਿੱਚ ਥਾਂ ਬਣਾਈ।

ਇਟਲੀ ਦੀ 2016 ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਡਾਇਨਾ ਬੇਕੋਸੀ ਵੀ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ। ਉਹ 117 ਅੰਕਾਂ ਨਾਲ 15ਵੇਂ ਸਥਾਨ 'ਤੇ ਰਹੀ। ਕੁਆਲੀਫਿਕੇਸ਼ਨ ਦੇ ਪਹਿਲੇ ਦਿਨ ਤੋਂ ਬਾਅਦ ਮਹੇਸ਼ਵਰੀ ਤਿੰਨ ਸੀਰੀਜ਼ ਵਿਚ 23, 24 ਅਤੇ 24 ਤੋਂ 71 ਅੰਕ ਲੈ ਕੇ ਅੱਠਵੇਂ ਸਥਾਨ 'ਤੇ ਸੀ ਅਤੇ ਫਾਈਨਲ ਵਿਚ ਥਾਂ ਬਣਾਉਣ ਦੀ ਦੌੜ ਵਿਚ ਸੀ। ਹਾਲਾਂਕਿ ਐਤਵਾਰ ਨੂੰ ਚੌਥੀ ਸੀਰੀਜ਼ 'ਚ ਪੂਰੇ 25 ਅੰਕ ਹਾਸਲ ਕਰਨ ਦੇ ਬਾਵਜੂਦ ਉਹ ਚੋਟੀ ਦੇ ਛੇ ਨਿਸ਼ਾਨੇਬਾਜ਼ਾਂ 'ਚ ਜਗ੍ਹਾ ਨਹੀਂ ਬਣਾ ਸਕੀ। ਵਿਜੇਵੀਰ ਸਿੱਧੂ ਅਤੇ ਅਨੀਸ਼ ਭਾਨਵਾਲਾ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਕੁਆਲੀਫਿਕੇਸ਼ਨ ਵਿੱਚ ਹਿੱਸਾ ਲੈ ਰਹੇ ਹਨ।


author

Aarti dhillon

Content Editor

Related News