ਫ੍ਰਾਂਸ ਦੀ ਲੀਗ ਵਨ ਨੂੰ ਖਤਮ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਵੇਗਾ ਲਿਓਨ

05/26/2020 12:08:36 PM

ਪੈਰਿਸ : ਲਿਯੋਨ ਫੁੱਟਬਾਲ ਕਲੱਬ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੀਗ ਵਨ ਫੁੱਟਬਾਲ ਨੂੰ ਜਲਦੀ ਖਤਮ ਕਰਨ ਦੇ ਫੈਸਲੇ ਨੂੰ ਫ੍ਰਾਂਸ ਦੀ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਕਲੱਬ ਨੇ ਫ੍ਰੈਂਚ ਲੀਗਦੇ 30 ਅਪ੍ਰੈਲ ਨੂੰ ਲਏ ਗਏ ਫੈਸਲੇ ਦੀ ਆਲੋਚਨਾ ਕੀਤੀ। ਸਰਕਾਰ ਨੇ ਸਿਹਤ ਸੰਕਟ ਨੂੰ ਦੇਖਦਿਆਂ ਐਲਾਨ ਕੀਤਾ ਸੀ ਕਿ ਫੁੱਟਬਾਲ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਦਾ ਜਿਸ ਤੋਂ ਬਾਅਦ ਫ੍ਰੈਂਚ ਲੀਗ ਨੇ ਲੀਗ ਵਨ ਖਤਮ ਕਰ ਦਿੱਤਾ ਸੀ।

ਲਿਯੋਨ ਦੇ ਪ੍ਰਧਾਨ ਜੀਨ ਮਾਈਕਲ ਅਲਾਸ ਨੇ ਸੋਮਵਾਰ ਨੂੰ ਫ੍ਰਾਂਸ ਦੇ ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਫੈਸਲੇ 'ਤੇ ਦੋਬਾਰਾ ਵਿਚਾਰ ਕਰਨ ਲਈ ਕਿਹਾ । ਇਸ ਸੀਜ਼ਨ ਦੀ ਚੈਂਪੀਅਨਜ਼ ਲੀਗ ਦੇ ਆਖਰੀ 16 ਵਿਚ ਜਗ੍ਹਾ ਬਣਾਉਣ ਵਾਲਾ ਲਿਯੋਨ ਲੀਗ ਵਨ ਸੂਚੀ ਵਿਚ 7ਵੇਂ ਨੰਬਰ 'ਤੇ ਹੈ। ਇਸ ਤਰ੍ਹਾਂ ਉਹ ਯੂਰਪੀ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕਰਨ ਦੀ ਦੌੜ 'ਚੋਂ ਬਾਹਰ ਹੋ ਗਿਆ। ਲਿਯੋਨ ਨੇ ਇਸ ਤੋਂ ਪਹਿਲਾਂ ਪੈਰਿਸ ਦੀ ਪ੍ਰਸ਼ਾਸਨਿਕ ਅਦਾਲਤ ਵਿਚ ਅਪੀਲ ਕੀਤੀ ਸੀ ਜਿਸ ਨੇ ਉਸ ਨੂੰ ਮੰਜ਼ੂਰ ਕਰ ਦਿੱਤਾ ਸੀ।


Ranjit

Content Editor

Related News