IPL 2026: RCB ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ, ਦੇਖੋ ਪਲੇਇੰਗ-11

Thursday, May 07, 2026 - 07:11 PM (IST)

IPL 2026: RCB ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ, ਦੇਖੋ ਪਲੇਇੰਗ-11

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ 50ਵੇਂ ਮੁਕਾਬਲੇ ਵਿੱਚ ਅੱਜ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋ ਰਿਹਾ ਹੈ। ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਲਖਨਊ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਹੈ।

ਮੌਜੂਦਾ ਸੀਜ਼ਨ ਵਿੱਚ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਵਿੱਚ ਵੱਡਾ ਅੰਤਰ ਦੇਖਣ ਨੂੰ ਮਿਲਿਆ ਹੈ। ਆਰ.ਸੀ.ਬੀ. ਨੇ ਹੁਣ ਤੱਕ ਖੇਡੇ 9 ਵਿੱਚੋਂ 6 ਮੁਕਾਬਲੇ ਜਿੱਤੇ ਹਨ, ਜਦਕਿ ਲਖਨਊ ਦੀ ਟੀਮ 9 ਵਿੱਚੋਂ ਸਿਰਫ਼ 2 ਮੈਚ ਹੀ ਜਿੱਤ ਸਕੀ ਹੈ। ਲਖਨਊ ਲਈ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਇਹ ਮੁਕਾਬਲਾ ਜਿੱਤਣਾ ਬੇਹੱਦ ਅਹਿਮ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਕੁੱਲ 7 ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਬੈਂਗਲੁਰੂ ਨੇ 5 ਅਤੇ ਲਖਨਊ ਨੇ 2 ਮੈਚ ਜਿੱਤੇ ਹਨ।

ਇਸ ਸੀਜ਼ਨ ਵਿੱਚ ਇਹ ਦੂਜੀ ਵਾਰ ਹੈ ਜਦੋਂ ਇਹ ਦੋਵੇਂ ਟੀਮਾਂ ਆਮੋ-ਸਾਹਮਣੇ ਹਨ। ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਹੋਈ ਟੱਕਰ ਵਿੱਚ ਬੈਂਗਲੁਰੂ ਨੇ ਲਖਨਊ ਨੂੰ 5 ਵਿਕਟਾਂ ਨਾਲ ਮਾਤ ਦਿੱਤੀ ਸੀ। ਹੁਣ ਦੇਖਣਾ ਹੋਵੇਗਾ ਕਿ ਕੀ ਰਿਸ਼ਭ ਪੰਤ ਦੀ ਅਗਵਾਈ ਵਾਲੀ ਲਖਨਊ ਦੀ ਟੀਮ ਆਪਣੇ ਘਰੇਲੂ ਮੈਦਾਨ 'ਤੇ ਪਿਛਲੀ ਹਾਰ ਦਾ ਬਦਲਾ ਲੈ ਪਾਉਂਦੀ ਹੈ ਜਾਂ ਨਹੀਂ।

ਦੋਵਾਂ ਟੀਮਾਂ ਦੀ ਪਲੇਇੰਗ-11

ਬੈਂਗਲੁਰੂ : ਜੈਕਬ ਬੈਥਲ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਯਾ, ਰੋਮਾਰੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ, ਰਸਿਕ ਸਲਾਮ ਡਾਰ, ਜੋਸ਼ ਹੇਜ਼ਲਵੁੱਡ

ਲਖਨਊ : ਮਿਸ਼ੇਲ ਮਾਰਸ਼, ਅਰਸ਼ਿਨ ਕੁਲਕਰਨੀ, ਨਿਕੋਲਸ ਪੂਰਨ, ਏਡਨ ਮਾਰਕਰਮ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਅਕਸ਼ਤ ਰਘੂਵੰਸ਼ੀ, ਹਿੰਮਤ ਸਿੰਘ, ਸ਼ਾਹਬਾਜ਼ ਅਹਿਮਦ, ਦਿਗਵੇਸ਼ ਸਿੰਘ ਰਾਠੀ, ਮੁਹੰਮਦ ਸ਼ਮੀ, ਪ੍ਰਿੰਸ ਯਾਦਵ


author

Rakesh

Content Editor

Related News