LSG vs PBKS : ਪੰਜਾਬ ਦੇ ਸ਼ੇਰਾਂ ਨੇ ਲਖਨਊ ਨੂੰ ਘਰ ''ਚ ਹੀ ਕੀਤੇ ਢੇਰ, 8 ਵਿਕਟਾਂ ਨਾਲ ਜਿੱਤਿਆ ਮੈਚ

Tuesday, Apr 01, 2025 - 10:48 PM (IST)

LSG vs PBKS : ਪੰਜਾਬ ਦੇ ਸ਼ੇਰਾਂ ਨੇ ਲਖਨਊ ਨੂੰ ਘਰ ''ਚ ਹੀ ਕੀਤੇ ਢੇਰ, 8 ਵਿਕਟਾਂ ਨਾਲ ਜਿੱਤਿਆ ਮੈਚ

ਗੈਜੇਟ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 13ਵੇਂ ਮੈਚ ਵਿੱਚ ਪੰਜਾਬ ਦੀ ਟੀਮ ਨੇ ਲਖਨਊ ਸੁਪਰ ਜਾਇੰਟਸ (LSG) ਨੂੰ 8 ਵਿਕਟਾਂ ਨਾਲ ਹਰਾਇਆ। ਇਸ ਮੈਚ ਵਿੱਚ ਟਾਸ ਜਿੱਤਣ ਤੋਂ ਬਾਅਦ ਪੰਜਾਬ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੀ ਟੀਮ ਨੇ 7 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਬਡੋਨੀ ਅਤੇ ਅਬਦੁਲ ਸਮਦ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਜਵਾਬ ਵਿੱਚ ਪੰਜਾਬ ਦੀ ਸ਼ੁਰੂਆਤ ਚੰਗੀ ਨਹੀਂ ਸੀ ਪਰ ਪ੍ਰਭਸਿਮਰਨ, ਅਈਅਰ ਅਤੇ ਨੇਹਲ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ, ਪੰਜਾਬ ਨੇ 17ਵੇਂ ਓਵਰ ਵਿੱਚ ਹੀ ਮੈਚ ਜਿੱਤ ਲਿਆ। ਉਨ੍ਹਾਂ ਨੇ ਲਖਨਊ ਨੂੰ 8 ਵਿਕਟਾਂ ਨਾਲ ਹਰਾਇਆ। ਅਈਅਰ ਨੇ ਛੱਕੇ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਿਆ।


author

Rakesh

Content Editor

Related News