CSK ਨੂੰ ਕਰਾਰੀ ਸ਼ਿਕਸਤ ਦੇਣ ਦੇ ਬਾਵਜੂਦ LSG ਨੂੰ ਹੋਇਆ ''ਨੁਕਸਾਨ'' ! ਕਪਤਾਨ ਪੰਤ ਖ਼ਿਲਾਫ਼ ਹੋਈ ਵੱਡੀ ਕਾਰਵਾਈ

Saturday, May 16, 2026 - 12:41 PM (IST)

CSK ਨੂੰ ਕਰਾਰੀ ਸ਼ਿਕਸਤ ਦੇਣ ਦੇ ਬਾਵਜੂਦ LSG ਨੂੰ ਹੋਇਆ ''ਨੁਕਸਾਨ'' ! ਕਪਤਾਨ ਪੰਤ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਸਪੋਰਟਸ ਡੈਸਕ- IPL 2026 'ਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਨ ਦੇ ਬਾਵਜੂਦ ਲਖਨਊ ਸੁਪਰ ਜਾਇੰਟਸ (LSG) ਦੇ ਕਪਤਾਨ ਰਿਸ਼ਭ ਪੰਤ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 'ਕੋਡ ਆਫ਼ ਕੰਡਕਟ' ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਪੰਤ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

15 ਮਈ ਨੂੰ ਲਖਨਊ ਦੇ ਇਕਾਨਾ ਸਟੇਡੀਅਮ 'ਚ ਖੇਡੇ ਗਏ ਸੀਜ਼ਨ ਦੇ 59ਵੇਂ ਮੈਚ ਦੌਰਾਨ ਲਖਨਊ ਦੀ ਟੀਮ ਨਿਰਧਾਰਿਤ ਸਮੇਂ ਵਿੱਚ ਓਵਰ ਪੂਰੇ ਨਾ ਕਰ ਸਕੀ। ਬੋਰਡ ਨੇ ਟੀਮ ਨੂੰ ਸਲੋ ਓਵਰ ਰੇਟ 'ਚ ਦੇ ਕਾਰਨ ਕਪਤਾਨ ਰਿਸ਼ਭ ਪੰਤ ਨੂੰ 12 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ।

ਆਈ.ਪੀ.ਐੱਲ. ਦੇ ਨਿਯਮਾਂ (ਅਨੁਛੇਦ 2.22) ਅਨੁਸਾਰ, ਮੌਜੂਦਾ ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ ਦੀ ਇਹ ਪਹਿਲੀ ਗਲਤੀ ਸੀ, ਇਸ ਲਈ ਕਪਤਾਨ ਰਿਸ਼ਭ ਪੰਤ 'ਤੇ ਸਿਰਫ਼ 12 ਲੱਖ ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ। ਜੇਕਰ ਟੀਮ ਇਹ ਗਲਤੀ ਦੁਬਾਰਾ ਦੁਹਰਾਉਂਦੀ ਹੈ, ਤਾਂ ਜੁਰਮਾਨੇ ਦੀ ਰਕਮ ਵਧਣ ਦੇ ਨਾਲ-ਨਾਲ ਕਪਤਾਨ 'ਤੇ ਇੱਕ ਮੈਚ ਦੀ ਪਾਬੰਦੀ ਵੀ ਲੱਗ ਸਕਦੀ ਹੈ।

ਇਹ ਵੀ ਪੜ੍ਹੋ- ਕੋਰੋਨਾ ਮਗਰੋਂ ਹੁਣ ਇਕ ਹੋਰ ਵਾਇਰਸ ਨੇ ਮਚਾਇਆ ਕਹਿਰ ! 65 ਲੋਕਾਂ ਦੀ ਮੌਤ, High Alert 'ਤੇ ਪੂਰਾ ਅਫਰੀਕਾ

ਇਸ ਮੈਚ ਦੀ ਇੱਕ ਹੋਰ ਦਿਲਚਸਪ ਗੱਲ ਇਹ ਰਹੀ ਕਿ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਰਿਸ਼ਭ ਪੰਤ ਖੁਦ ਬੈਟਿੰਗ ਕਰਨ ਲਈ ਮੈਦਾਨ 'ਤੇ ਨਹੀਂ ਉਤਰੇ। ਸੀਜ਼ਨ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਉਨ੍ਹਾਂ ਦੀ ਬੈਟਿੰਗ ਦੀ ਲੋੜ ਹੀ ਨਹੀਂ ਪਈ। ਮੈਚ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਹ ਬੈਟਿੰਗ ਲਈ ਪੂਰੀ ਤਰ੍ਹਾਂ ਤਿਆਰ ਸਨ, ਪਰ ਟੀਮ ਮੈਨੇਜਮੈਂਟ ਦਾ ਫੈਸਲਾ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਣ ਦਾ ਸੀ ਜਿਨ੍ਹਾਂ ਨੂੰ ਪਹਿਲਾਂ ਜ਼ਿਆਦਾ ਬੈਟਿੰਗ ਕਰਨ ਦਾ ਮੌਕਾ ਨਹੀਂ ਮਿਲਿਆ ਸੀ।

ਜ਼ਿਕਰਯੋਗ ਹੈ ਕਿ 15 ਮਈ ਨੂੰ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ 'ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ ਕਰਾਰੀ ਸ਼ਿਕਸਤ ਦਿੱਤੀ। ਹਾਲਾਂਕਿ ਲਖਨਊ ਦੀ ਟੀਮ ਪਹਿਲਾਂ ਹੀ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋ ਗਈ ਹੈ, ਪਰ ਇਸ ਕਰਾਰੀ ਹਾਰ ਮਗਰੋਂ ਚੇਨਈ ਸੁਪਰਕਿੰਗਜ਼ ਦੀਆਂ ਪਲੇਆਫ਼ ਦੀਆਂ ਉਮੀਦਾਂ ਨੂੰ ਵੀ ਕਰਾਰਾ ਝਟਕਾ ਲੱਗਾ ਹੈ। ਹੁਣ CKS ਨੂੰ ਪਲੇਆਫ਼ 'ਚ ਪਹੁੰਚਣ ਲਈ ਆਪਣੇ ਦੋਵੇਂ ਮੈਚ ਜਿੱਤਣ ਦੇ ਨਾਲ-ਨਾਲ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਵੀ ਨਿਰਭਰ ਰਹਿਣਾ ਪਵੇਗਾ।

ਇਹ ਵੀ ਪੜ੍ਹੋ- ਇਰਾਨ-ਵੈਨੇਜ਼ੁਏਲਾ ਮਗਰੋਂ ਹੁਣ ਇਸ ਦੇਸ਼ 'ਚ ਅਮਰੀਕਾ ਨੇ ਭੇਜੀ ਫ਼ੌਜ ! ਕਰ'ਤਾ ਵੱਡਾ ਐਕਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News