ਲਵਲੀਨਾ ਦੀ ਧਮਾਕੇਦਾਰ ਸ਼ੁਰੂਆਤ, ਸੁਨੀਵਾ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ''ਚ ਪਹੁੰਚੀ

Wednesday, Jul 31, 2024 - 04:37 PM (IST)

ਸਪੋਰਟਸ ਡੈਸਕ : ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੇ ਬੁੱਧਵਾਰ 31 ਜੁਲਾਈ ਨੂੰ ਨਾਰਵੇ ਦੀ ਸੁਨੀਵਾ ਹੋਫਸਟੇਡ ਨੂੰ ਆਸਾਨੀ ਨਾਲ ਹਰਾ ਕੇ ਪੈਰਿਸ ਓਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬੋਰਗੋਹੇਨ ਨੇ ਇਹ ਮੈਚ 5-0 ਨਾਲ ਜਿੱਤਿਆ ਅਤੇ ਉਹ ਲਗਾਤਾਰ ਦੂਜੇ ਓਲੰਪਿਕ ਤਮਗੇ ਦੇ ਰਾਹ 'ਤੇ ਹੈ।

ਮੌਜੂਦਾ ਵਿਸ਼ਵ ਚੈਂਪੀਅਨ ਨੇ 69 ਕਿਲੋਗ੍ਰਾਮ ਵਰਗ ਵਿੱਚ ਟੋਕੀਓ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਨ੍ਹਾਂ ਦਾ ਸਾਹਮਣਾ 4 ਅਗਸਤ ਨੂੰ ਆਖ਼ਰੀ-ਅੱਠ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਲੀ ਕਿਆਨ ਨਾਲ ਹੋਵੇਗਾ। ਕਿਆਨ ਟੋਕੀਓ ਖੇਡਾਂ ਦੇ ਮਿਡਲਵੇਟ (75 ਕਿਲੋਗ੍ਰਾਮ) ਭਾਗ ਵਿੱਚ ਚਾਂਦੀ ਦਾ ਤਮਗਾ ਜੇਤੂ ਹੈ।


Aarti dhillon

Content Editor

Related News