ਓਲੰਪਿਕ ''ਚ ਲਕਸ਼ੈ ਸੇਨ ਨੇ ਰਚਿਆ ਇਤਿਹਾਸ, ਸੈਮੀਫਾਈਨਲ ''ਚ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਸ਼ਟਲਰ ਬਣੇ

Saturday, Aug 03, 2024 - 04:59 AM (IST)

ਓਲੰਪਿਕ ''ਚ ਲਕਸ਼ੈ ਸੇਨ ਨੇ ਰਚਿਆ ਇਤਿਹਾਸ, ਸੈਮੀਫਾਈਨਲ ''ਚ ਪਹੁੰਚਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਸ਼ਟਲਰ ਬਣੇ

ਪੈਰਿਸ- ਲਕਸ਼ੈ ਸੇਨ ਬੈਡਮਿੰਟਨ ਪੁਰਸ਼ ਸਿੰਗਲ ਸੈਮੀਫਾਈਨਲ 'ਚ ਪਹੁੰਚ ਗਏ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਲਕਸ਼ੈ ਨੇ ਤਾਈਵਾਨ ਦੇ ਟੂ ਟਿਨ ਨੂੰ 19-21, 21-15, 21-12 ਨਾਲ ਹਰਾਇਆ। ਲਕਸ਼ੈ ਸੇਨ ਨੇ ਭਾਰਤੀ ਬੈਡਮਿੰਟਨ 'ਚ ਇਤਿਹਾਸਿਕ ਪ੍ਰਾਪਤੀ ਹਾਸਿਲ ਕੀਤੀ ਹੈ। ਕੁਆਰਟਰ ਫਾਈਨਲ 'ਚ ਚੀਨੀ ਤਾਈਪੇ ਦੇ ਟੂ ਟਿਨ ਚੇਨ ਦੇ ਖਿਲਾਫ ਤਿੰਨ ਗੇਮ ਦੀ ਰੇਮਾਂਚਕ ਜਿੱਤ ਦੇ ਨਾਲ ਸੇਨ ਉਸ ਮੁਕਾਮ 'ਤੇ ਪਹੁੰਚ ਗੇ ਹਨ, ਜਿਥੇ ਕੋਈ ਵੀ ਭਾਰਤੀ ਪੁਰਸ਼ ਸ਼ਟਲਰ ਪਹਿਲਾਂ ਨਹੀਂ ਪਹੁੰਚ ਸਕਿਆ। ਲਕਸ਼ੈ ਹੁਣ ਓਲੰਪਿਕ 'ਚ ਬੈਡਮਿੰਟਨ ਪੁਰਸ਼ ਸਿੰਗਲ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਪੁਰਸ਼ ਸ਼ਟਲਰ ਬਣ ਗਏ ਹਨ। ਹੁਣ ਉਹ ਮੈਡਲ ਤੋਂ ਸਿਰਫ ਇਕ ਜਿੱਤ ਦੂਰ ਹਨ। ਲਕਸ਼ੈ ਤੋਂ ਪਹਿਲਾਂ ਕਿਦਾਂਬੀ ਸ਼੍ਰੀਕਾਂਤ (2016) ਅਤੇ ਪਾਰੁਪੱਲੀ ਕਸ਼ਯਪ (2012) ਕੁਆਰਟਰ ਫਾਈਨਲ 'ਚ ਪਹੁੰਚੇ ਸਨ। ਸੇਨ ਪੈਰਿਸ ਤੋਂ ਬੈਡਮਿੰਟਨ ਮੈਡਲ ਲਈ ਭਾਰਤ ਦੀ ਇਕਮਾਤਰ ਉਮੀਦ ਹਨ।

ਪ੍ਰਣਯ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚੇ ਸਨ ਲਕਸ਼ੈ

ਪੁਰਸ਼ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਲਕਸ਼ੈ ਸੇਨ ਦਾ ਸਾਹਮਣਾ ਐੱਚ.ਐੱਸ. ਪ੍ਰਣਯ ਨਾਲ ਹੋਇਆ। ਵੀਰਵਾਰ ਨੂੰ ਖੇਡੇ ਗਏ ਮੈਚ 'ਚ ਵਿਸ਼ਵ ਰੈਂਕਿੰਗ ਦੇ 19ਵੇਂ ਨੰਬਰ ਦੇ ਲਕਸ਼ੈ ਨੇ 13ਵੀਂ ਰੈਂਕਿੰਗ ਦੇ ਪ੍ਰਣਯ ਨੂੰ ਹਰਾਇਆ। ਇਸ ਦੇ ਨਾਲ ਪੈਰਿਸ ਓਲੰਪਿਕ 'ਚ ਪ੍ਰਣਯ ਦਾ ਸਫਰ ਖਤਮ ਹੋ ਗਿਆ। ਲਕਸ਼ੈ ਨੇ ਇਸ ਮੈਚ ਦਾ ਪਹਿਲਾ ਸੈੱਟ ਜਿੱਤਿਆ। ਉਸ ਨੇ 21 ਮਿੰਟ ਤੱਕ ਚੱਲੇ ਇਸ ਗੇਮ ਵਿਚ ਪ੍ਰਣਯ ਨੂੰ 21-12 ਨਾਲ ਹਰਾਇਆ। ਇਸ ਦੇ ਨਾਲ ਹੀ ਦੂਜੇ ਸੈੱਟ 'ਚ ਵੀ ਲਕਸ਼ੈ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ 18 ਮਿੰਟ ਤੱਕ ਚੱਲੇ ਗੇਮ 'ਚ ਪ੍ਰਣਯ ਨੂੰ 21-6 ਨਾਲ ਹਰਾ ਕੇ ਮੈਚ ਜਿੱਤ ਲਿਆ ਸੀ।


author

Rakesh

Content Editor

Related News