ਸੈਮੀਫਾਈਨਲ 'ਚ ਹਾਰੇ ਲਕਸ਼ੇ, ਕਾਂਸੀ ਤਮਗੇ ਦੇ ਮੁਕਾਬਲੇ 'ਚ ਖੇਡਣਗੇ

Sunday, Aug 04, 2024 - 05:43 PM (IST)

ਪੈਰਿਸ- ਭਾਰਤ ਦੇ ਲਕਸ਼ੇ ਸੇਨ ਦੋਵੇਂ ਖੇਡਾਂ ਵਿਚ ਬੜ੍ਹਤ ਬਣਾਉਣ ਦੇ ਬਾਵਜੂਦ ਪੈਰਿਸ ਓਲੰਪਿਕ ਦੀ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਅਤੇ ਮੌਜੂਦਾ ਚੈਂਪੀਅਨ ਡੈਨਮਾਰਕ ਦੇ ਵਿਕਟਰ ਐਕਸੇਲਸਨ ਤੋਂ ਸਿੱਧੇ ਗੇਮਾਂ ਵਿਚ ਹਾਰ ਗਿਆ ਅਤੇ ਹੁਣ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਖੇਡਣਗੇ।
ਓਲੰਪਿਕ ਸੈਮੀਫਾਈਨਲ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲਕਸ਼ੇ ਨੂੰ ਰੀਓ ਓਲੰਪਿਕ ਦੇ ਕਾਂਸੀ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਐਕਸੇਲਸਨ ਤੋਂ 54 ਮਿੰਟ 'ਚ 20-22, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਲਕਸ਼ੇ ਦੀ ਦੋ ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਸਾਬਕਾ ਵਿਸ਼ਵ ਨੰਬਰ ਇਕ ਐਕਸੇਲਸਨ ਦੇ ਖਿਲਾਫ ਨੌਂ ਮੈਚਾਂ ਵਿਚ ਇਹ ਅੱਠਵੀਂ ਹਾਰ ਹੈ। ਲਕਸ਼ੇ ਹੁਣ ਕਾਂਸੀ ਤਮਗੇ ਦੇ ਮੁਕਾਬਲੇ ਵਿੱਚ ਮਲੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ ਲੀ ਜੀ ਜੀਆਨ ਨਾਲ ਭਿੜਨਗੇ ਜਿਸ ਨੂੰ ਥਾਈਲੈਂਡ ਦੇ ਅੱਠਵਾਂ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਾਰਨ ਦੇ ਖਿਲਾਫ ਇਕ ਹੋਰ ਸੈਮੀਫਾਈਨਲ 'ਚ 14-21, 15-21 ਨਾਲ ਹਾਰ ਝੱਲਣੀ ਪਈ। ਫਾਈਨਲ ਮੁਕਾਬਲਾ ਐਕਸੇਲਸਨ ਅਤੇ ਵਿਤਿਦਸਾਰਨ ਵਿਚਕਾਰ ਹੋਵੇਗਾ।


Aarti dhillon

Content Editor

Related News