ਧੋਨੀ ਤੋਂ ਪ੍ਰੇਰਨਾ ਲੈਂਦੇ ਹਨ ਕੁਸਾਲੇ, ਉਨ੍ਹਾਂ ਦੀ ਤਰ੍ਹਾਂ ਸਨ ਰੇਲਵੇ ''ਚ ਟੀਸੀ
Wednesday, Jul 31, 2024 - 05:45 PM (IST)
ਸ਼ੇਤਰਾਉ- ਓਲੰਪਿਕ ਵਿਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ ਸਵਪਨਿਲ ਕੁਸਾਲੇ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੋਂ ਪ੍ਰੇਰਨਾ ਲੈਂਦੇ ਹਨ ਜੋ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਵਾਂਗ ਹੀ ਰੇਲਵੇ ਵਿਚ ਟਿਕਟ ਕੁਲੈਕਟਰ ਸਨ। ਮਹਾਰਾਸ਼ਟਰ ਦੇ ਕੋਲਹਾਪੁਰ ਦੇ ਪਿੰਡ ਕੰਬਲਵਾੜੀ ਦੇ ਰਹਿਣ ਵਾਲੇ 29 ਸਾਲਾ ਕੁਸਾਲੇ 2012 ਤੋਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡ ਰਹੇ ਹੈ ਪਰ ਉਨ੍ਹਾਂ ਨੂੰ ਓਲੰਪਿਕ ਡੈਬਿਊ ਲਈ 12 ਸਾਲ ਉਡੀਕ ਕਰਨੀ ਪਈ। ਧੋਨੀ ਵਾਂਗ 'ਕੂਲ' ਰਹਿਣ ਵਾਲੇ ਕੁਸਾਲੇ ਨੇ ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ 'ਤੇ ਬਣੀ ਫਿਲਮ ਕਈ ਵਾਰ ਦੇਖੀ। ਉਨ੍ਹਾਂ ਨੇ ਕੁਆਲੀਫਿਕੇਸ਼ਨ ਤੋਂ ਬਾਅਦ ਪੀਟੀਆਈ ਨੂੰ ਕਿਹਾ, “ਮੈਂ ਨਿਸ਼ਾਨੇਬਾਜ਼ੀ ਵਿੱਚ ਕਿਸੇ ਖਾਸ ਖਿਡਾਰੀ ਤੋਂ ਮਾਰਗਦਰਸ਼ਨ ਨਹੀਂ ਲੈਂਦਾ। ਪਰ ਧੋਨੀ ਹੋਰ ਖੇਡਾਂ ਵਿੱਚ ਮੇਰਾ ਪਸੰਦੀਦਾ ਹੈ। ਮੇਰੀ ਖੇਡ 'ਚ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਅਤੇ ਉਹ ਵੀ ਮੈਦਾਨ 'ਤੇ ਹਮੇਸ਼ਾ ਸ਼ਾਂਤ ਰਹਿੰਦੇ ਸੀ। ਉਹ ਵੀ ਕਦੇ ਟੀਸੀ ਸੀ ਅਤੇ ਮੈਂ ਵੀ।'' ਕੁਸਾਲੇ 2015 ਤੋਂ ਸੈਂਟਰਲ ਰੇਲਵੇ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਅਤੇ ਭਰਾ ਜ਼ਿਲ੍ਹੇ ਦੇ ਸਕੂਲ ਵਿੱਚ ਅਧਿਆਪਕ ਹਨ ਅਤੇ ਮਾਤਾ ਪਿੰਡ ਦੀ ਸਰਪੰਚ ਹੈ।
ਆਪਣੇ ਪ੍ਰਦਰਸ਼ਨ 'ਤੇ ਉਨ੍ਹਾਂ ਨੇ ਕਿਹਾ, ''ਹੁਣ ਤੱਕ ਦਾ ਤਜਰਬਾ ਬਹੁਤ ਵਧੀਆ ਰਿਹਾ ਹੈ। ਮੈਨੂੰ ਸ਼ੂਟਿੰਗ ਪਸੰਦ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇੰਨੇ ਲੰਬੇ ਸਮੇਂ ਤੋਂ ਅਜਿਹਾ ਕਰਨ ਦੇ ਯੋਗ ਰਿਹਾ ਹਾਂ। ਮਨੂ ਭਾਕਰ ਨੂੰ ਦੇਖ ਕੇ ਮੇਰਾ ਆਤਮਵਿਸ਼ਵਾਸ ਵਧਿਆ ਹੈ। ਜੇਕਰ ਉਹ ਜਿੱਤ ਸਕਦੀ ਹੈ ਤਾਂ ਅਸੀਂ ਵੀ ਜਿੱਤ ਸਕਦੇ ਹਾਂ।