ਕੋਲਕਾਤਾ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

Monday, Apr 21, 2025 - 12:15 PM (IST)

ਕੋਲਕਾਤਾ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਕੋਲਕਾਤਾ– ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਗੁਜਰਾਤ ਟਾਈਟਨਜ਼ ਵਿਰੁੱਧ ਸੋਮਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਆਪਣੇ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਕੋਲਕਾਤਾ ਦੀ ਟੀਮ ਪੰਜਾਬ ਕਿੰਗਜ਼ ਵਿਰੁੱਧ ਆਪਣੇ ਪਹਿਲੇ ਮੈਚ ਵਿਚ 112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 95 ਦੌੜਾਂ ’ਤੇ ਢੇਰ ਹੋ ਗਈ ਸੀ। ਉਸਦੀ ਟੀਮ ਮੈਨੇਜਮੈਂਟ ਬੱਲੇਬਾਜ਼ਾਂ ਦੇ ਇਸ ਖਰਾਬ ਪ੍ਰਦਰਸ਼ਨ ਤੋਂ ਨਿਸ਼ਚਿਤ ਰੂਪ ਨਾਲ ਚਿੰਤਾ ਵਿਚ ਹੋਵੇਗੀ।ਕੋਲਕਾਤਾ ਨੇ ਹਾਲਾਂਕਿ ਆਪਣੇ ਸਾਬਕਾ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਫਿਰ ਤੋਂ ਆਪਣੀ ਟੀਮ ਮੈਨੇਜਮੈਂਟ ਨਾਲ ਜੋੜਿਆ ਹੈ। ਨਾਇਰ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਹਾਲ ਹੀ ਵਿਚ ਰਾਸ਼ਟਰੀ ਟੀਮ ਦੇ ਸਹਾਇਕ ਕੋਚ ਅਹੁਦੇ ਤੋਂ ਹਟਾ ਦਿੱਤਾ ਸੀ। ਕੋਲਕਾਤਾ ਨੇ ਇਸ ਦੇ ਤੁਰੰਤ ਬਾਅਦ ਉਸ ਨੂੰ ਆਪਣੀ ਟੀਮ ਨਾਲ ਜੋੜ ਲਿਆ ਸੀ।

ਇਹ ਵੀ ਪੜ੍ਹੋ : ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋਵੇਗਾ ਤਲਾਕ! ਪਤਨੀ ਨੇ ਲਾਏ ਗੰਭੀਰ ਦੋਸ਼

ਕੇ. ਕੇ. ਆਰ. ਦੇ ਸਹਾਇਕ ਕੋਚ ਨਾਇਰ ਦੀ ਘਰ ਵਾਪਸੀ ਨਾਲ ਨਿਸ਼ਚਿਤ ਰੂਪ ਨਾਲ ਟੀਮ ਨੂੰ ਉਤਸ਼ਾਹ ਮਿਲੇਗਾ, ਜਿਸ ਦੇ ਮੌਜੂਦਾ ਸਮੇਂ ਵਿਚ 7 ਮੈਚਾਂ ਵਿਚ 6 ਅੰਕ ਹਨ ਤੇ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਉਸ ਨੂੰ ਆਪਣੇ ਬਾਕੀ 7 ਮੈਚਾਂ ਵਿਚੋਂ ਘੱਟ ਤੋਂ ਘੱਟ 5 ਮੈਚ ਜਿੱਤਣ ਦੀ ਲੋੜ ਹੈ। ਨਾਇਰ ਨੇ ਪਹਿਲਾਂ ਹੀ ਉਪ ਕਪਤਾਨ ਵੈਂਕਟੇਸ਼ ਅਈਅਰ ਤੇ ਰਮਨਦੀਪ ਸਿੰਘ ਵਰਗੇ ਬੱਲੇਬਾਜ਼ਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀ ਇਸ ਸੈਸ਼ਨ ਦੀ ਕਮਜ਼ੋਰ ਕੜੀ ਹੈ। ਇਸ ਸੈਸ਼ਨ ਵਿਚ 23.75 ਕਰੋੜ ਰੁਪਏ ਦੇ ਨਾਲ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਅਈਅਰ ਨੇ 24.20 ਦੀ ਔਸਤ ਨਾਲ ਸਿਰਫ 121 ਦੌੜਾਂ ਬਣਾਈਆਂ ਹਨ ਜਦਕਿ ਰਮਨਦੀਪ 6 ਪਾਰੀਆਂ ਵਿਚ ਸਿਰਫ 29 ਦੌੜਾਂ ਹੀ ਬਣਾ ਸਕਿਆ ਹੈ। ਆਂਦ੍ਰੇ ਰਸੇਲ ਦੇ ਨਾਂ 5 ਪਾਰੀਆਂ ਵਿਚ ਸਿਰਫ 34 ਦੌੜਾਂ ਦਰਜ ਹਨ ਜਦਕਿ ਰਿੰਕੂ ਸਿੰਘ ਨੇ 38.66 ਦੀ ਔਸਤ ਨਾਲ 116 ਦੌੜਾਂ ਬਣਾਈਆਂ ਹਨ। ਬੱਲੇਬਾਜ਼ਾਂ ਵਿਚ ਸਿਰਫ ਕਪਤਾਨ ਅਜਿੰਕਯ ਰਹਾਨੇ (221 ਦੌੜਾਂ) ਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ (170 ਦੌੜਾਂ) ਨੇ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਚੋਟੀਕ੍ਰਮ ਵਿਚ ਕਵਿੰਟਨ ਡੀ ਕੌਕ ਤੇ ਸੁਨੀਲ ਨਾਰਾਇਣ ਨੇ ਕੁਝ ਮੈਚਾਂ ਵਿਚ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਹੈ ਪਰ ਉਸਦੇ ਪ੍ਰਦਰਸ਼ਨ ਵਿਚ ਹੀ ਨਿਰੰਤਰਤਾ ਦੀ ਘਾਟ ਹੈ।

ਇਹ ਵੀ ਪੜ੍ਹੋ : ਚਲਦੇ IPL 'ਚ ਧਾਕੜ ਕ੍ਰਿਕਟਰ ਨੂੰ ਲੱਗਿਆ ਵੱਡਾ ਝਟਕਾ, ਸਟੇਡੀਅਮ 'ਚ ਨਹੀਂ ਦਿਸੇਗਾ 'ਨਾਂ'

ਇਸ ਮੈਚ ਲਈ ਦੋ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ ਤੇ ਇਕ ਵਿਚ ਘਾਹ ਦੀ ਵਾਧੂ ਪਰਤ ਹੈ, ਜਿਸ ਨੂੰ ਕੱਟਿਆ ਨਹੀਂ ਗਿਆ ਹੈ। ਪਿੱਚ ਨੂੰ ਲੈ ਕੇ ਫੈਸਲਾ ਟੀਮ ਦੀ ਰਣਨੀਤੀ ’ਤੇ ਆਧਾਰਿਤ ਹੋਵੇਗਾ। ਕੋਲਕਾਤਾ ਦੀ ਟੀਮ ਮੈਨੇਜਮੈਂਟ ਪਹਿਲਾਂ ਵੀ ਪਿੱਚ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾ ਚੁੱਕੀ ਹੈ ਕਿਉਂਕਿ ਟੀਮ ਨੂੰ ਘਰੇਲੂ ਮੈਦਾਨ ’ਤੇ ਖੇਡਣ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਵਾਲੇ ਗੁਜਰਾਤ ਟਾਈਟਨਜ਼ ਨੇ ਅਜੇ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਸੈਸ਼ਨ ਵਿਚ ਉਸ ਨੂੰ ਅਜੇ ਤੱਕ ਸਿਰਫ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿਚ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ (14 ਵਿਕਟਾਂ) ਤੇ ਖੱਬੇ ਹੱਥ ਦੇ ਸਪਿੰਨਰ ਆਰ. ਸਾਈ ਕਿਸ਼ੋਰ (11 ਵਿਕਟਾਂ) ਨੇ ਉਸਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ। ਬੱਲੇਬਾਜ਼ੀ ਵਿਭਾਗ ਵਿਚ ਸਲਾਮੀ ਬੱਲੇਬਾਜ਼ ਬੀ. ਸਾਈ ਸੁਦਰਸ਼ਨ (365 ਦੌੜਾਂ) ਓਰੈਂਜ ਕੈਪ ਧਾਰੀ ਨਿਕੋਲਸ ਪੂਰਨ ਤੋਂ ਸਿਰਫ 7 ਦੌੜਾਂ ਪਿੱਛੇ ਹੈ ਜਦਕਿ ਜੋਸ ਬਟਲਰ (315 ਦੌੜਾਂ) ਨੰਬਰ 3 ’ਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News