ਡ੍ਰੈਸਿੰਗ ਰੂਮ ''ਚੋਂ ਗਾਇਬ ਹੋਇਆ ਕੋਹਲੀ ਦਾ ਬੈਟ, ਖਿਡਾਰੀਆਂ ਨੂੰ ਕੱਢਣ ਲੱਗਾ ਗਾਲ੍ਹਾਂ (ਦੇਖੋ ਵੀਡੀਓ)

Monday, Apr 14, 2025 - 06:12 PM (IST)

ਡ੍ਰੈਸਿੰਗ ਰੂਮ ''ਚੋਂ ਗਾਇਬ ਹੋਇਆ ਕੋਹਲੀ ਦਾ ਬੈਟ, ਖਿਡਾਰੀਆਂ ਨੂੰ ਕੱਢਣ ਲੱਗਾ ਗਾਲ੍ਹਾਂ (ਦੇਖੋ ਵੀਡੀਓ)

ਸਪੋਰਟ ਡੈਸਕ- ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਖਿਲਾਫ ਖੇਡੇ ਗਏ ਆਈ ਪੀ ਐਲ ਮੈਚ 'ਚ ਵਿਰਾਟ ਕੋਹਲੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨੇ ਰਾਇਲ ਚੈਲੇਂਜਰ ਬੇਂਗਲੁਰੂ () ਨੂੰ ਜਿੱਤ ਦਿਵਾਈ ਪਰ ਮੈਚ ਤੋਂ ਬਾਅਦ ਡ੍ਰੈਸਿੰਗ ਰੋਮ 'ਚ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਕੋਹਲੀ ਖੁਦ ਹੈਰਾਨ ਹੋ ਗਿਆ। ਦਰਅਸਲ ਮੈਚ ਤੋਂ ਬਾਅਦ ਜਦੋਂ ਕੋਹਲੀ ਆਪਣੀ ਕਿੱਟ ਪੈ ਕ ਕਰ ਰਿਹਾ ਸੀ ਤਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਬੱਲਾ ਗਾਇਬ ਹੈ। ਅਜਿਹੀ ਸਥਿਤੀ ਨੇ ਥੋੜੀ ਦੇਰ ਤਕ ਕੋਹਲੀ ਲਈ ਫਿਕਰ ਦਾ ਕਾਰਨ ਬਣੀ ਪਰ ਬਾਅਦ 'ਚ ਇਸ ਘਟਨਾ ਦਾ ਖੁਲਾਸਾ ਹੋਇਆ ਅਤੇ ਸਾਰੇ ਹੱਸਣ ਲੱਗ ਪਏ।
ਵਿਰਾਟ ਕੋਹਲੀ ਦੇ ਸੱਤ 'ਚੋਂ ਇਕ ਬੱਲਾ ਗਾਇਬ
ਕੋਹਲੀ ਆਪਣੇ ਨਾਲ 7 ਬੱਲੇ ਲੈ ਕੇ ਜੈਪੁਰ ਆਇਆ ਸੀ ਪਰ ਜਦੋਂ ਉਨ੍ਹਾਂ ਨੇ ਕਿੱਟ ਪੈ ਕਰਨਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਉਨ੍ਹਾਂ ਕੋਲ ਸਿਰਫ 6 ਬੱਲੇ ਹਨ।ਉਹ ਇਸ ਗੱਲੋਂ ਚਿੰਤਤ ਹੋ ਗਿਆ ਅਤੇ ਇਸਨੂੰ ਲੱਭਦਾ ਹੋਇਆ ਇੱਧਰ-ਉੱਧਰ ਦੇਖਦਾ ਰਿਹਾ। ਹਾਲਾਂਕਿ, ਇਹ ਕੋਈ ਚੋਰੀ ਨਹੀਂ ਸੀ ਸਗੋਂ ਉਸਦੇ ਸਾਥੀ ਖਿਡਾਰੀ ਟਿਮ ਡੇਵਿਡ ਦੁਆਰਾ ਖੇਡਿਆ ਗਿਆ ਇੱਕ ਸ਼ਾਨਦਾਰ ਮਜ਼ਾਕ ਸੀ। ਟਿਮ ਡੇਵਿਡ ਨੇ ਵਿਰਾਟ ਦੇ ਬੱਲਿਆਂ 'ਚੋਂ ਇੱਕ ਨੂੰ ਆਪਣੇ ਕਿੱਟਬੈਗ 'ਚ ਲੁਕਾ ਦਿੱਤਾ ਸੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਵਿਰਾਟ ਨੂੰ ਇਸਦਾ ਅਹਿਸਾਸ ਹੋਣ 'ਚ ਕਿੰਨਾ ਸਮਾਂ ਲੱਗੇਗਾ।

 

 


ਆਰਸੀਬੀ ਟੀਮ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਜਿਸ 'ਚ ਵਿਰਾਟ ਕੋਹਲੀ ਪ੍ਰੇਸ਼ਾਨੀ 'ਚ ਬੱਲੇ ਨੂੰ ਲੱਭਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ, ਕੋਹਲੀ ਕਹਿੰਦਾ ਹੈ, "ਮੇਰਾ ਸੱਤਵਾਂ ਬੱਲਾ ਕਿੱਥੇ ਗਿਆ?" ਕੁਝ ਸਮੇਂ ਬਾਅਦ, ਇੱਕ ਸਾਥੀ ਖਿਡਾਰੀ ਦੀ ਮਦਦ ਨਾਲ, ਕੋਹਲੀ ਨੂੰ ਪਤਾ ਲੱਗਦਾ ਹੈ ਕਿ ਉਸਦਾ ਬੱਲਾ ਅਸਲ 'ਚ ਟਿਮ ਡੇਵਿਡ ਦੇ ਬੈਗ 'ਚ ਹੈ। ਇਸ ਤੋਂ ਬਾਅਦ ਕੋਹਲੀ ਮਜ਼ਾਕ 'ਚ ਕਹਿੰਦਾ ਹੈ, "ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਸੀ!" ਅਤੇ ਫਿਰ ਉਹ ਆਪਣਾ ਬੱਲਾ ਵਾਪਸ ਲੈ ਲੈਂਦਾ ਹੈ।

ਇਸ ਮਜ਼ਾਕ ਬਾਰੇ ਗੱਲ ਕਰਦੇ ਹੋਏ, ਟਿਮ ਡੇਵਿਡ ਨੇ ਕਿਹਾ, "ਵਿਰਾਟ ਬਹੁਤ ਵਧੀਆ ਖੇਡ ਰਿਹਾ ਸੀ ਇਸ ਲਈ ਅਸੀਂ ਸੋਚਿਆ ਕਿ ਦੇਖਦੇ ਹਾਂ ਕਿ ਉਸਨੂੰ ਇਹ ਅਹਿਸਾਸ ਹੋਣ 'ਚ ਕਿੰਨਾ ਸਮਾਂ ਲੱਗਦਾ ਹੈ ਕਿ ਉਸਦਾ ਇੱਕ ਬੱਲਾ ਗਾਇਬ ਹੈ। ਉਹ ਇੰਨਾ ਖੁਸ਼ ਸੀ ਕਿ ਉਸਨੂੰ ਇਸਦਾ ਧਿਆਨ ਵੀ ਨਹੀਂ ਗਿਆ। ਬਾਅਦ 'ਚ ਮੈਂ ਬੱਲਾ ਉਸਨੂੰ ਵਾਪਸ ਦੇ ਦਿੱਤਾ।"
ਮਜ਼ਾਕੀਆ ਢੰਗ ਨਾਲ ਕੱਢੀਆਂ ਗਾਲ੍ਹਾਂ
ਬੱਲਾ ਮਿਲਣ ਤੋਂ ਬਾਅਦ, ਵਿਰਾਟ ਕੋਹਲੀ ਮਜ਼ਾਕ 'ਚ ਗਾਲ੍ਹਾਂ ਕੱਢਦਾ ਹੈ ਅਤੇ ਕਹਿੰਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਬੱਲਾ ਕਿਸਨੇ ਚੋਰੀ ਕੀਤਾ ਸੀ। ਇਸ 'ਤੇ ਟਿਮ ਡੇਵਿਡ ਕਹਿੰਦਾ ਹੈ ਕਿ ਉਸਨੇ ਬੱਲਾ ਚੋਰੀ ਨਹੀਂ ਕੀਤਾ ਸਗੋਂ ਉਧਾਰ ਲਿਆ ਸੀ। ਉਹ ਦੇਖਣਾ ਚਾਹੁੰਦਾ ਸੀ ਕਿ ਵਿਰਾਟ ਨੂੰ ਇਹ ਅਹਿਸਾਸ ਹੋਣ 'ਚ ਕਿੰਨਾ ਸਮਾਂ ਲੱਗੇਗਾ ਕਿ ਉਸਦੇ ਕਿੱਟ ਬੈਗ 'ਚੋਂ ਇੱਕ ਬੱਲਾ ਗਾਇਬ ਹੈ।
ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ
ਇਸ ਮੈਚ 'ਚ ਵਿਰਾਟ ਕੋਹਲੀ ਲਈ ਇੱਕ ਹੋਰ ਵੱਡੀ ਪ੍ਰਾਪਤੀ ਸੀ। ਉਸਨੇ 62 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ 9 ਵਿਕਟਾਂ ਨਾਲ ਜਿੱਤ ਦਿਵਾਈ। ਇਹ ਆਈਪੀਐਲ 'ਚ ਉਸਦਾ 100ਵਾਂ ਅਰਧ ਸੈਂਕੜਾ ਸੀ, ਜਿਸਦੇ ਨਾਲ ਉਹ ਟੀ-20 ਕ੍ਰਿਕਟ 'ਚ 100 ਅਰਧ ਸੈਂਕੜੇ ਬਣਾਉਣ ਵਾਲਾ ਦੁਨੀਆ ਦਾ ਦੂਜਾ ਬੱਲੇਬਾਜ਼ ਅਤੇ ਭਾਰਤ ਦਾ ਪਹਿਲਾ ਬੱਲੇਬਾਜ਼ ਬਣ ਗਿਆ। ਇਸ ਮੈਚ ਤੋਂ ਬਾਅਦ, ਹੁਣ ਉਸਦੇ IPL 2025 'ਚ 248 ਦੌੜਾਂ ਹਨ ਅਤੇ ਉਹ ਔਰੇਂਜ ਕੈਪ ਦੀ ਦੌੜ 'ਚ ਪੰਜਵੇਂ ਨੰਬਰ 'ਤੇ ਆ ਗਿਆ ਹੈ।ਵਿਰਾਟ ਦੀ ਇਹ ਸ਼ਾਨਦਾਰ ਪਾਰੀ ਅਤੇ ਟੀਮ ਦੀ ਜਿੱਤ ਉਸਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਯਾਦਗਾਰੀ ਪਲ ਸਾਬਤ ਹੋਈ।


author

DILSHER

Content Editor

Related News