ਸਫੈਦ ਗੇਂਦ ਦੇ ਰੂਪ ਦਾ ਬਾਦਸ਼ਾਹ ਸਾਬਤ ਹੋ ਰਿਹੈ ਕੇ. ਐੱਲ. ਰਾਹੁਲ

Saturday, Apr 12, 2025 - 03:52 PM (IST)

ਸਫੈਦ ਗੇਂਦ ਦੇ ਰੂਪ ਦਾ ਬਾਦਸ਼ਾਹ ਸਾਬਤ ਹੋ ਰਿਹੈ ਕੇ. ਐੱਲ. ਰਾਹੁਲ

ਬੈਂਗਲੁਰੂ– ਇਕ ਸਮੇਂ ਟੀਮ ਲਈ ਆਪਣੀ ਉਪਯੋਗਤੀ ਸਾਬਤ ਕਰਨ ਲਈ ਜੂਝ ਰਹੇ ਕੇ. ਐੱਲ. ਰਾਹੁਲ ਨੇ ਚੈਂਪੀਅਨਜ਼ ਟਰਾਫੀ ਤੋਂ ਲੈ ਕੇ ਆਈ. ਪੀ. ਐੱਲ. ਤੱਕ ਜਿਸ ਤਰ੍ਹਾਂ ਆਪਣੀ ਤਕਦੀਰ ਦਾ ਪਾਸਾ ਪਲਟਿਆ ਹੈ, ਉਹ ਉਸਦੇ ਵਰਗੀ ਤਕਨੀਕੀ ਕਲਾ ਦਾ ਧਨੀ ਬੱਲੇਬਾਜ਼ ਹੀ ਕਰ ਸਕਦਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਆਈ. ਪੀ. ਐੱਲ. ਮੈਚ ਵਿਚ ਚਿੰਨਸਵਾਮੀ ਦੀ ਪੇਚੀਦਾ ਪਿੱਚ ’ਤੇ 175 ਦੀ ਸਟ੍ਰਾਈਕ ਰੇਟ ਨਾਲ 53 ਗੇਂਦਾਂ ਵਿਚ ਅਜੇਤੂ 93 ਦੌੜਾਂ ਬਣਾ ਕੇ ਉਸ ਨੇ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ। ਉਸਦਾ ਅਰਧ ਸੈਂਕੜਾ ਜੋਖਮ ਰਹਿਤ ਸੀ, ਜਿਸ ਵਿਚ 29 ਗੇਂਦਾਂ ਵਿਚ 29 ਦੌੜਾਂ ਬਣਾਉਣ ਤੋਂ ਬਾਅਦ ਬਾਕੀ 64 ਦੌੜਾਂ ਸਿਰਫ 24 ਗੇਂਦਾਂ ਵਿਚ ਬਣਾਈਆਂ ਗਈਆਂ। ਇਹ ਕਹਿਣਾ ਸੌਖਾਲਾ ਹੈ ਕਿ ਕਰਨਾਟਕ ਦਾ ਹੋਣ ਕਾਰਨ ਹਾਲਾਤ ਤੋਂ ਜਾਣੂ ਹੋਣ ਨਾਲ ਉਸ ਨੂੰ ਤੇਜ਼ੀ ਨਾਲ ਦੌੜਾਂ ਬਣਾਉਣ ਵਿਚ ਮਦਦ ਮਿਲੀ।

ਹੋ ਸਕਦਾ ਹੈ ਕਿ ਅਜਿਹਾ ਹੋਇਆ ਹੋਵੇ ਪਰ ਸਿਰਫ ਇਹ ਹੀ ਕਾਰਨ ਨਹੀਂ ਹੈ। ਉਹ ਦਿੱਲੀ ਟੀਮ ਦੀ ਬੱਲੇਬਾਜ਼ੀ ਦੀ ਧੁਰੀ ਬਣਿਆ ਹੈ ਤਾਂ ਆਪਣੀ ਤਕਨੀਕੀ ਕਲਾ ਦੇ ਦਮ ’ਤੇ। ਉਸ ਨੇ ਵੀਰਵਾਰ ਨੂੰ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਟੀਮ ਦਾ ਉਸ ’ਤੇ ਭਰੋਸਾ ਬੇਇਮਾਨੀ ਨਹੀਂ ਹੈ। ਜੋਸ਼ ਹੇਜ਼ਲਵੁੱਡ ਨੂੰ 15ਵੇਂ ਓਵਰ ਵਿਚ 3 ਚੌਕਿਆਂ ਤੇ 1 ਛੱਕੇ ਸਮੇਤ 22 ਦੌੜਾਂ ਲੈ ਕੇ ਉਸ ਨੇ ਮੈਚ ਦਾ ਪਾਸਾ ਦਿੱਲੀ ਦੇ ਪੱਖ ਵਿਚ ਪਲਟ ਦਿੱਤਾ।

ਆਰ. ਸੀ. ਬੀ. ਦੇ ਮੈਂਟਰ ਦਿਨੇਸ਼ ਕਾਰਤਿਕ ਨੇ ਰਾਹੁਲ ਦੀ ਪਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ,‘‘ਟੀ-20 ਵਿਚ ਵੱਖ-ਵੱਖ ਕ੍ਰਮ ’ਤੇ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੈ ਪਰ ਉਸ ਨੇ ਪਿਛਲੇ ਕੁਝ ਸਮੇਂ ਵਿਚ ਅਜਿਹਾ ਬਾਖੂਬੀ ਕੀਤਾ ਹੈ। ਮੇਰਾ ਮੰਨਣਾ ਹੈ ਕਿ ਉਹ ਉੱਚ ਪੱਧਰ ਦਾ ਮੱਧਕ੍ਰਮ ਦਾ ਬੱਲੇਬਾਜ਼ ਹੈ। ’’

ਉਸ ਨੇ ਕਿਹਾ,‘‘ਉਸ ਦੇ ਕੋਲ ਕਲਾ ਹਮੇਸ਼ਾ ਤੋਂ ਸੀ ਪਰ ਹੁਣ ਉਹ ਹੋਰ ਆਜ਼ਾਦ ਹੋ ਖੇਡ ਰਿਹਾ ਹੈ। ਉਸ ਨੂੰ ਦੇਖ ਚੰਗਾ ਲੱਗ ਰਿਹਾ ਹੈ।’’

ਆਰ. ਸੀ. ਬੀ. ਨੂੰ ਉਸੇ ਦੇ ਗੜ੍ਹ ਵਿਚ ਹਰਾਉਣ ਤੋਂ ਬਾਅਦ ਜਿਸ ਤਰ੍ਹਾਂ ਮੈਦਾਨ ’ਤੇ ਸਰਕਲ ਬਣਾ ਕੇ ਵਿਚਾਲੇ ਵਿਚ ਉਸ ਨੇ ਆਪਣਾ ਬੱਲਾ ਠੋਕ ਕੇ ਜਸ਼ਨ ਮਨਾਇਆ, ਉਸ ਤੋਂ ਸਾਬਤ ਹੁੰਦਾ ਹੈ ਕਿ ਸੀਮਤ ਓਵਰਾਂ ਦੇ ਰੂਪ ਵਿਚ ਉਹ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਿਚ ਕਾਮਯਾਬ ਰਿਹਾ ਹੈ।


author

Tarsem Singh

Content Editor

Related News