ਲਖਨਊ ਨੇ KKR ਨੂੰ 4 ਦੌੜਾਂ ਨਾਲ ਹਰਾਇਆ, ਪੂਰਨ-ਮਾਰਸ਼ ਤੋਂ ਬਾਅਦ ਗੇਂਦਬਾਜ਼ਾਂ ਨੇ ਵਰ੍ਹਾਇਆ ਕਹਿਰ

Tuesday, Apr 08, 2025 - 07:29 PM (IST)

ਲਖਨਊ ਨੇ KKR ਨੂੰ 4 ਦੌੜਾਂ ਨਾਲ ਹਰਾਇਆ, ਪੂਰਨ-ਮਾਰਸ਼ ਤੋਂ ਬਾਅਦ ਗੇਂਦਬਾਜ਼ਾਂ ਨੇ ਵਰ੍ਹਾਇਆ ਕਹਿਰ

ਸਪੋਰਟਸ ਡੈਸਕ: ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਆਈਪੀਐਲ 2025 ਦਾ 21ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਗਿਆ। ਮੈਚ 'ਚ ਲਖਨਊ ਨੇ ਕੋਲਕਾਤਾ ਨੂੰ 4 ਦੌੜਾਂ ਨਾਲ ਹਰਾਇਆ।

ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੇ ਬੱਲੇਬਾਜ਼ਾਂ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਕੋਲਕਾਤਾ ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ। ਲਖਨਊ ਨੇ ਨਿਕੋਲਸ ਪੂਰਨ ਦੀਆਂ 87 ਦੌੜਾਂ, ਮਿਸ਼ੇਲ ਮਾਰਸ਼ ਦੀਆਂ 81 ਦੌੜਾਂ ਤੇ ਏਡਨ ਮਾਰਕਰਮ ਦੀਆਂ 47 ਦੌੜਾਂ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 238 ਦੌੜਾਂ ਬਣਾਈਆਂ ਤੇ ਕੋਲਕਾਤਾ ਨੂੰ ਜਿੱਤ ਲਈ 239 ਦੌੜਾਂ ਦਾ ਟੀਚਾ ਦਿੱਤਾ। 

ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ 20 ਓਵਰਾਂ 'ਚ 7 ਵਿਕਟਾਂ ਗੁਆ ਕੇ 234 ਦੌੜਾਂ ਹੀ ਬਣਾ ਸਕੀ ਤੇ 4 ਦੌੜਾਂ ਨਾਲ ਮੈਚ ਹਾਰ ਗਈ। ਕੋਲਕਾਤਾ ਲਈ ਕਪਤਾਨ ਅਜਿੰਕਯ ਰਹਾਣੇ ਨੇ 61 ਦੌੜਾਂ, ਵੈਂਕਟੇਸ਼ ਅਈਅਰ ਨੇ 45 ਦੌੜਾਂ, ਰਿੰਕੂ ਸਿੰਘ ਨੇ 38 ਦੌੜਾਂ, ਸੁਨੀਲ ਨਰੇਨ ਨੇ 30 ਦੌੜਾਂ, ਕੁਇੰਟਨ ਡਿਕਾਕ ਨੇ 15, ਆਂਦਰੇ ਰਸਲ ਨੇ 7 ਦੌੜਾਂ ਬਣਾਈਆਂ।
ਲਖਨਊ ਲਈ ਆਕਾਸ਼ਦੀਪ ਨੇ 2, ਸ਼ਾਰਦੁਲ ਠਾਕੁਰ ਨੇ 2, ਅਵੇਸ਼ ਖਾਨ ਨੇ 1, ਦਿਗਵੇਸ਼ ਸਿੰਘ ਰਾਠੀ ਨੇ 1 ਤੇ ਰਵੀ ਬਿਸ਼ਨੋਈ ਨੇ 1 ਵਿਕਟਾਂ ਲਈਆਂ।  

ਇਹ ਵੀ ਪੜ੍ਹੋ : 50 ਰੁਪਏ ਲਾ ਕੇ ਜਿੱਤ ਲਏ 3 ਕਰੋੜ! ਰਾਤੋ-ਰਾਤ ਪਲਟ ਗਈ ਕਿਸਮਤ

ਹੈੱਡ ਟੂ ਹੈੱਡ

ਕੁੱਲ ਮੈਚ - 5
ਕੋਲਕਾਤਾ - 2 ਜਿੱਤਾਂ
ਲਖਨਊ - 3 ਜਿੱਤਾਂ

ਪਿੱਚ ਰਿਪੋਰਟ

ਈਡਨ ਗਾਰਡਨਜ਼ ਦੀ ਪਿੱਚ ਸੰਤੁਲਿਤ ਹੋਣ ਦੀ ਉਮੀਦ ਹੈ, ਜੋ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦੋਵਾਂ ਦੀ ਮਦਦ ਕਰੇਗੀ। ਦੋਵੇਂ ਟੀਮਾਂ ਇਸ ਮੈਦਾਨ 'ਤੇ ਟੀਚੇ ਦਾ ਪਿੱਛਾ ਕਰਨਾ ਚਾਹੁਣਗੀਆਂ।

ਇਹ ਵੀ ਪੜ੍ਹੋ  : Viral IPL Girl ਦੇ Reaction ਨੇ ਮਚਾਇਆ ਤਹਿਲਕਾ! ਲੱਖਾਂ ਲੋਕ ਬਣੇ Fans (ਵੇਖੋ ਵੀਡੀਓ)

ਮੌਸਮ

ਮੈਚ ਦੀ ਸ਼ੁਰੂਆਤ ਵਿੱਚ ਤਾਪਮਾਨ 33 ਡਿਗਰੀ ਸੈਲਸੀਅਸ ਰਹੇਗਾ, ਜੋ ਬਾਅਦ ਵਿੱਚ ਘੱਟ ਕੇ 29 ਡਿਗਰੀ ਸੈਲਸੀਅਸ ਹੋ ਜਾਵੇਗਾ। ਕੋਲਕਾਤਾ ਵਿੱਚ ਅਸਮਾਨ ਥੋੜ੍ਹੀ ਬਦਲਵਾਈ ਰਹਿਣ ਦੀ ਉਮੀਦ ਹੈ, ਹਾਲਾਂਕਿ, ਈਡਨ ਗਾਰਡਨ ਵਿਖੇ ਕੇਕੇਆਰ ਬਨਾਮ ਐਲਐਸਜੀ ਮੈਚ ਦੌਰਾਨ ਮੀਂਹ ਪੈਣ ਦੀ ਉਮੀਦ ਨਹੀਂ ਹੈ।

ਪਲੇਇੰਗ 11 :

ਕੋਲਕਾਤਾ ਨਾਈਟ ਰਾਈਡਰਜ਼ : ਕਵਿੰਟਨ ਡੀ ਕਾਕ (ਵਿਕਟਕੀਪਰ), ਸੁਨੀਲ ਨਰਾਇਣ, ਅਜਿੰਕਿਆ ਰਹਾਣੇ (ਕਪਤਾਨ), ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ, ਵੈਭਵ ਅਰੋੜਾ, ਸਪੈਂਸਰ ਜਾਨਸਨ, ਵਰੁਣ ਚੱਕਰਵਰਤੀ

ਲਖਨਊ ਸੁਪਰ ਜਾਇੰਟਸ : ਮਿਸ਼ੇਲ ਮਾਰਸ਼, ਏਡਨ ਮਾਰਕਰਮ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਆਯੂਸ਼ ਬਡੋਨੀ, ਡੇਵਿਡ ਮਿਲਰ, ਅਬਦੁਲ ਸਮਦ, ਸ਼ਾਰਦੁਲ ਠਾਕੁਰ, ਆਕਾਸ਼ ਦੀਪ, ਅਵੇਸ਼ ਖਾਨ, ਦਿਗਵੇਸ਼ ਸਿੰਘ ਰਾਠੀ  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News