ਕਿਰਨ ਪਹਿਲ ਨੇ ਮਹਿਲਾਵਾਂ ਦੀ 400 ਮੀਟਰ ਰੇਪੇਚੇਜ ਵਿੱਚ ਜਗ੍ਹਾ ਬਣਾਈ

Monday, Aug 05, 2024 - 06:32 PM (IST)

ਕਿਰਨ ਪਹਿਲ ਨੇ ਮਹਿਲਾਵਾਂ ਦੀ 400 ਮੀਟਰ ਰੇਪੇਚੇਜ ਵਿੱਚ ਜਗ੍ਹਾ ਬਣਾਈ

ਪੈਰਿਸ, (ਯੂ. ਐੱਨ. ਆਈ.) ਭਾਰਤੀ ਦੌੜਾਕ ਕਿਰਨ ਪਹਿਲ ਨੇ ਸੋਮਵਾਰ ਨੂੰ ਪੈਰਿਸ ਓਲੰਪਿਕ 'ਚ ਮਹਿਲਾਵਾਂ ਦੀ 400 ਮੀਟਰ ਦੌੜ ਦੇ ਪਹਿਲੇ ਦੌਰ 'ਚ ਹੀਟ 5 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੈਪੇਚੇਜ 'ਚ ਜਗ੍ਹਾ ਬਣਾਈ ਹੈ। ਅੱਜ ਸਟੈਡ ਡੀ ਫਰਾਂਸ ਵਿੱਚ, ਕਿਰਨ 52.51 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿੱਚ ਸੱਤਵੇਂ ਅਤੇ ਕੁੱਲ ਮਿਲਾ ਕੇ 39ਵੇਂ ਸਥਾਨ 'ਤੇ ਰਹੀ। ਭਾਵੇਂ ਕਿਰਨ ਪਹਿਲ ਅੱਜ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ ਪਰ ਉਸ ਨੂੰ ਭਲਕੇ ਰੈਪੇਚੇਜ ਰਾਊਂਡ 'ਚ ਇਕ ਹੋਰ ਮੌਕਾ ਮਿਲੇਗਾ। ਮਹਿਲਾਵਾਂ ਦਾ 400 ਮੀਟਰ ਰਿਪੇਚੇਜ ਰਾਊਂਡ ਮੰਗਲਵਾਰ ਨੂੰ ਹੋਵੇਗਾ। 


author

Tarsem Singh

Content Editor

Related News