ਭਾਰਤ ਖਿਲਾਫ ਖਾਸ ਰਣਨੀਤੀ ਤਹਿਤ ਕੋਚ ਸਣੇ ਕੰਗਾਰੂ ਟੀਮ ਨੇ ਤ੍ਰੇਲ ''ਚ ਗੁਜ਼ਾਰੀ ਰਾਤ

01/12/2020 4:32:56 PM

ਮੁੰਬਈ— ਆਸਟਰੇਲੀਆਈ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੇ ਕਿਹਾ ਕਿ ਕੋਚ ਐਂਡ੍ਰਿਊ ਮੈਕਡੋਨਲਡ ਨੇ ਇਹ ਜਾਨਣ ਲਈ ਕਿ ਤ੍ਰੇਲ ਕਦੋਂ ਪੈਂਦੀ ਹੈ ਟੀਮ ਦਾ ਕੈਂਪ ਸ਼ਨੀਵਾਰ ਰਾਤ ਨੂੰ ਵਾਨਖੇੜੇ ਸਟੇਡੀਅਮ 'ਚ ਬਾਹਰ ਲਾਇਆ। ਹਰ ਕੋਈ ਬਸ ਅੰਦਾਜ਼ਾ ਲਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਹਰ ਕੋਈ ਤਿਆਰ ਹੈ।''

ਉਨ੍ਹਾਂ ਕਿਹਾ, ''ਅਸੀਂ ਅੱਜ ਗਿੱਲੀ ਗੇਂਦ ਨਾਲ ਟ੍ਰੇਨਿੰਗ ਕਰਾਂਗੇ ਤਾਂ ਜੋ ਸਾਨੂੰ ਤ੍ਰੇਲ 'ਚ ਗੇਂਦਬਾਜ਼ੀ ਕਰਨ ਦਾ ਪਤਾ ਲੱਗ ਸਕੇ। ਸਾਨੂੰ ਮੈਚ ਦੇ ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ ਅਤੇ ਦੇਖਣਾ ਹੋਵੇਗਾ। ਇਹ ਨਵਾਂ ਨਹੀਂ ਹੈ ਸਾਡੇ ਘਰੇਲੂ ਮੈਦਾਨ 'ਤੇ ਵੀ ਤ੍ਰੇਲ ਪੈਂਦੀ ਹੈ।'' ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਘਰੇਲੂ ਮੈਦਾਨ 'ਤੇ ਮਜ਼ਬੂਤ ਦਾਅਵੇਦਾਰ ਹੈ ਪਰ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਵੀ ਹਲਕੇ 'ਚ ਨਹੀਂ ਲਿਆ ਜਾ ਸਕਦਾ। ਦੂਜਾ ਵਨ-ਡੇ ਰਾਜਕੋਟ (17 ਜਨਵਰੀ) ਅਤੇ ਤੀਜਾ (19 ਜਨਵਰੀ) ਨੂੰ ਬੈਂਗਲੌਰ 'ਚ ਖੇਡਿਆ ਜਾਵੇਗਾ।

ਰਿਚਰਡਸਨ ਨੇ ਅੱਗੇ ਕਿਹਾ, ''ਮੈਨੂੰ ਲਗਦਾ ਹੈ ਕਿ ਘਰੇਲੂ ਟੀਮ ਹਮੇਸ਼ਾ ਮਜ਼ਬੂਤ ਦਾਅਵੇਦਾਰ ਹੁੰਦੀ ਹੈ। ਫਿੰਚੀ (ਆਰੋਨ ਫਿੰਚ) ਨੇ ਕਿਹਾ ਸੀ ਕਿ ਕਿਸੇ ਵੀ ਟੀਮ ਨੇ ਇੱਥੇ ਲਗਾਤਾਰ ਸੀਰੀਜ਼ ਨਹੀਂ ਜਿੱਤੀਆਂ ਹਨ। ਇਸ ਲਈ ਇਹ ਦੌਰਾ ਥੋੜ੍ਹਾ ਮੁਸ਼ਕਲ ਹੋਣ ਵਾਲਾ ਹੈ।'' ਪਿਛਲੇ ਸਾਲ ਆਸਟਰੇਲੀਆ ਨੇ ਭਾਰਤ 'ਚ ਸੀਮਿਤ ਓਵਰਾਂ ਦੀ ਸੀਰੀਜ਼ 'ਚ 0-2 ਤੋਂ ਪਛੜਕੇ ਵਾਪਸੀ ਕਰਦੇ ਹੋਏ 3-2 ਨਾਲ ਜਿੱਤ ਹਾਸਲ ਕੀਤੀ ਸੀ।

Tarsem Singh

This news is Content Editor Tarsem Singh