6 ਵਾਰ ਫੇਲ੍ਹ ਹੋਇਆ IVF, ਪੂਰੀ ਤਰ੍ਹਾਂ ਟੁੱਟ ਗਈ ਸੀ ਸਟਾਰ, ਆਮਿਰ ਖ਼ਾਨ ਇੰਝ ਬਣੇ 'ਮਸੀਹਾ'
Thursday, Jul 10, 2025 - 10:55 AM (IST)

ਐਂਟਰਟੇਨਮੈਂਟ ਡੈਸਕ: ਦੱਖਣੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਵਿਸ਼ਨੂ ਵਿਸ਼ਾਲ ਅਤੇ ਭਾਰਤ ਦੀ ਸਾਬਕਾ ਬੈਡਮਿੰਟਨ ਖਿਡਾਰਣ ਜਵਾਲਾ ਗੁੱਟਾ ਨੇ ਹਾਲ ਹੀ ਵਿੱਚ ਆਪਣੀ ਧੀ ਦਾ ਨਾਮਕਰਨ ਸਮਾਰੋਹ ਰੱਖਿਆ। ਇਹ ਸਮਾਰੋਹ ਖਾਸ ਇਸ ਕਰਕੇ ਵੀ ਸੀ ਕਿਉਂਕਿ ਉਨ੍ਹਾਂ ਦੀ ਧੀ ਦਾ ਨਾਮਕਰਨ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤਾ। ਆਮਿਰ ਖਾਨ ਨੇ ਉਨ੍ਹਾਂ ਦੀ ਧੀ ਦਾ ਨਾਮ 'ਮੀਰਾ' ਰੱਖਿਆ। ਇਹ ਖਬਰ ਸਾਹਮਣੇ ਆਉਂਦੇ ਹੀ ਲੋਕ ਇਹ ਸੋਚਣ ਲੱਗ ਪਏ ਕਿ ਆਖਿਰ ਆਮਿਰ ਖਾਨ ਨੇ ਹੀ ਕਿਉਂ ਜਵਾਲਾ ਗੁੱਟਾ ਦੀ ਧੀ ਦਾ ਨਾਮਕਰਨ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਾਰਨ...
ਇਹ ਵੀ ਪੜ੍ਹੋ: ਹਿਨਾ ਖਾਨ ਨੇ ਫਲਾਂਟ ਕੀਤਾ ਬੇਬੀ ਬੰਪ, ਜਾਣੋ ਵਾਇਰਲ ਤਸਵੀਰਾਂ ਦੀ ਸੱਚਾਈ
ਇਹ ਸਿਰਫ਼ ਇੱਕ ਆਮ ਸਮਾਰੋਹ ਨਹੀਂ ਸੀ, ਇਸ ਪਿੱਛੇ ਇੱਕ ਗੰਭੀਰ ਅਤੇ ਭਾਵਨਾਤਮਕ ਕਹਾਣੀ ਹੈ। ਵਿਸ਼ਨੂ ਵਿਸ਼ਾਲ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਆਮਿਰ ਖਾਨ ਦੇ ਆਸ਼ੀਰਵਾਦ ਨਾਲ ਹੀ ਮਾਪੇ ਬਣੇ ਹਨ। ਉਨ੍ਹਾਂ ਦੱਸਿਆ ਕਿ ਮੈਂ ਅਤੇ ਜਵਾਲਾ ਕੁਝ ਸਮੇਂ ਤੋਂ ਮਾਂ-ਬਾਪ ਬਣਨ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਨੇ ਕਈ ਵਾਰ IVF (ਇਨ ਵਿੱਟਰੋ ਫਰਟੀਲਾਈਜ਼ੇਸ਼ਨ) ਦਾ ਸਹਾਰਾ ਵੀ ਲਿਆ, ਜੋ 5-6 ਵਾਰ ਫੇਲ ਹੋ ਗਿਆ। ਇਸ ਮਗਰੋਂ ਉਨ੍ਹਾਂ ਨੇ ਤਕਰੀਬਨ ਹਾਰ ਹੀ ਮੰਨ ਲਈ ਸੀ।
ਇਹ ਵੀ ਪੜ੍ਹੋ: Air India ਜਹਾਜ਼ ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ, ਪਾਇਲਟ ਨੇ ਚੱਲਦਾ ਇੰਜਣ ਕਰ ਦਿੱਤਾ ਸੀ ਬੰਦ!
ਇਸ ਮੋੜ 'ਤੇ ਆਮਿਰ ਖਾਨ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਆਮਿਰ ਸਰ ਨੇ ਕਿਹਾ, ਸਭ ਕੁੱਝ ਛੱਡ ਕੇ ਮੁੰਬਈ ਆ ਜਾਓ। ਵਿਸ਼ਨੂ ਦੱਸਦੇ ਹਨ ਕਿ ਆਮਿਰ ਨੇ ਉਨ੍ਹਾਂ ਨੂੰ ਮੁੰਬਈ ਦੇ ਇਕ ਮਾਹਰ ਡਾਕਟਰ ਕੋਲ ਭੇਜਿਆ, ਜਿਸ ਨੇ ਉਨ੍ਹਾਂ ਦੀ ਮਦਦ ਕੀਤੀ। ਇਲਾਜ ਲਈ ਜਵਾਲਾ ਨੂੰ ਮੁੰਬਈ ਰਹਿਣਾ ਪਿਆ, ਜਿੱਥੇ ਉਹ ਲਗਭਗ 10 ਮਹੀਨੇ ਤੱਕ ਆਮਿਰ ਖਾਨ ਦੇ ਘਰ ਰਹੀ। ਆਮਿਰ ਦੀ ਮਾਂ ਅਤੇ ਭੈਣਾਂ ਨੇ ਜਵਾਲਾ ਦੀ ਬਹੁਤ ਦੇਖਭਾਲ ਕੀਤੀ। ਇਹ ਇਕ ਆਸ਼ੀਰਵਾਦ ਹੈ ਕਿ ਦੋ IVF ਸਾਈਕਲ ਤੋਂ ਬਾਅਦ ਜਵਾਲਾ ਗਰਭਵਤੀ ਹੋਈ। ਵਿਸ਼ਨੂ ਨੇ ਅੱਗੇ ਦੱਸਿਆ, “ਜਦੋਂ ਸਾਡੀ ਧੀ ਦਾ ਜਨਮ ਹੋਇਆ, ਮੈਂ ਆਮਿਰ ਸਰ ਨੂੰ ਇੱਕ ਭਾਵਨਾਤਮਕ ਕਾਲ ਕੀਤੀ ਅਤੇ ਉਨ੍ਹਾਂ ਨੂੰ ਧੀ ਦਾ ਨਾਮ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਇਹ ਸੱਦਾ ਸਵੀਕਾਰਿਆ ਅਤੇ ਖੁਦ ਹੈਦਰਾਬਾਦ ਆਏ।”
ਇਹ ਵੀ ਪੜ੍ਹੋ: ਧੀ ਸੋਸ਼ਲ ਮੀਡੀਆ 'ਤੇ ਬਣਾ-ਬਣਾ ਪਾਉਂਦੀ ਸੀ ਵੀਡੀਓਜ਼, ਪਿਓ ਨੇ ਮਾਰ'ਤੀ ਗੋਲੀ
ਵਿਸ਼ਨੂੰ ਮੁਤਾਬਕ ਉਨ੍ਹਾਂ ਦੀ ਆਮਿਰ ਸਰ ਨਾਲ ਮੁਲਾਕਾਤ 2023 ਦੇ ਚੈਨਈ ਹੜ੍ਹਾਂ ਦੌਰਾਨ ਹੋਈ ਸੀ ਜਦੋਂ ਦੋਵੇਂ ਚੈਨਈ ਦੇ ਓਲਡ ਮਹਾਬਲੀਪੁਰਮ ਰੋਡ (OMR) ਇਲਾਕੇ ਵਿੱਚ ਰਹਿ ਰਹੇ ਸਨ ਅਤੇ ਇਕੱਠੇ ਰੈਸਕਿਊ ਕੀਤੇ ਗਏ। ਇੱਥੋਂ ਦੋਹਾਂ ਵਿਚਕਾਰ ਦੋਸਤੀ ਦੀ ਸ਼ੁਰੂਆਤ ਹੋਈ ਸੀ।
ਇਹ ਵੀ ਪੜ੍ਹੋ: ਫੇਕ MMS ਨੇ ਬਰਬਾਦ ਕੀਤਾ ਕਰੀਅਰ, ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤ ਬਣ ਗਈ ਅਦਾਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8