ਭਾਰਤ ਨੂੰ ਵੱਡਾ ਝਟਕਾ, ਵਿੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚੋ ਬਾਹਰ ਹੋ ਸਕਦਾ ਹੈ ਭੁਵਨੇਸ਼ਵਰ

12/13/2019 5:21:45 PM

ਸਪੋਰਟਸ ਡੈਸਕ— ਵਿਰਾਟ ਕੋਹਲੀ ਦੀ ਅਗੁਵਾਈ 'ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਖਿਲਾਫ 2-1 ਟੀ-20 ਸੀਰੀਜ਼ ਆਪਣੇ ਨਾਂ ਕੀਤੀ ਸੀ ਅਤੇ ਹੁਣ ਉਨ੍ਹਾਂ ਦੀ ਨਜ਼ਰ ਵਨ-ਡੇ ਸੀਰੀਜ਼ 'ਤੇ ਟਿੱਕ ਗਈ ਹੈ ਜੋ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਪਹਿਲੇ ਵਨ-ਡੇ ਮੈਚ ਲਈ ਟੀਮ ਚੇਨਈ ਵੀ ਪਹੁੰਚ ਗਈ ਹੈ, ਪਰ ਭਾਰਤੀ ਫੈਨਜ਼ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਇਕ ਵਾਰ ਫਿਰ ਜ਼ਖਮੀ ਹੋ ਗਿਆ ਹੈ ਅਤੇ ਜਿਸ ਕਰਾਨ ਉਸ ਦਾ ਵਨ-ਡੇ ਸੀਰੀਜ਼ 'ਚ ਖੇਡਣਾ ਇਕ ਵਾਰ ਫਿਰ ਮੁਸ਼ਕਿਲ ਲੱਗ ਰਿਹਾ ਹੈ। ਜੇਕਰ ਭੁਵਨੇਸ਼ਵਰ ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ ਤੋਂ ਬਾਹਰ ਹੁੰਦਾ ਹੈ ਤਾਂ ਉਸ ਦੀ ਜਗ੍ਹਾ ਨਵਦੀਪ ਸੈਣੀ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।


ਭੁਵਨੇਸ਼ਵਰ ਇਸ ਸਾਲ ਅਗਸਤ 'ਚ ਵੀ ਜ਼ਖਮੀ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਸਮੇਂ ਤੱਕ ਟੀਮ ਤੋਂ ਬਾਹਰ ਰਹਿਣਾ ਪਿਆ ਅਤੇ ਵੈਸਟਇੰਡੀਜ਼ ਖਿਲਾਫ ਘਰ 'ਚ ਟੀ-20 ਸੀਰੀਜ਼ 'ਚ ਉਸ ਨੇ ਮੈਦਾਨ 'ਤੇ ਵਾਪਸੀ ਕੀਤੀ। ਹੈਦਰਾਬਾਦ 'ਚ ਟੀ-20 ਮੈਚ ਖੇਡਣ ਤੋਂ ਪਹਿਲਾਂ ਉਸ ਨੇ ਪਿਛਲੀ ਵਾਰ ਅੰਤਰਰਾਸ਼ਟਰੀ ਮੁਕਾਬਲਾ ਪੋਰਟ ਆਫ ਸਪੇਨ 'ਚ 14 ਅਗਸਤ ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਸੀ।ਕੇਰਲ ਖਿਲਾਫ ਰਣਜੀ ਮੈਚ 'ਚ ਉਤਰੇ ਸਨ ਨਵਦੀਪ
ਵਨ-ਡੇ ਕ੍ਰਿਕਟ 'ਚ ਅੰਤਰਰਾਸ਼ਟਰੀ ਪੱਧਰ 'ਤੇ ਕਦਮ ਰੱਖਣ ਦੀ ਕੋਸ਼ਿਸ਼ 'ਚ ਲੱਗੇ ਨਵਦੀਪ ਫਿਲਹਾਲ ਦਿੱਲੀ ਵਲੋਂ ਰਣਜੀ ਟਰਾਫੀ ਖੇਡ ਰਹੇ ਹਨ। ਸਿਰਫ ਖਿਲਾਫ ਮੈਚ 'ਚ ਨਵਦੀਪ ਹਾਲਾਂਕਿ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਸਨ। ਗੇਂਦਬਾਜ਼ੀ 'ਚ ਤਾਂ ਉਸ ਦੇ ਹੱਥ ਖਾਲੀ ਹੀ ਰਹੇ, ਪਰ ਹੇਠਲੇ ਕ੍ਰਮ 'ਤੇ ਬੱਲੇਬਾਜ਼ੀ ਕਰਦੇ ਹੋਏ ਉਸ ਨੇ 25 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਭੁਵੀ ਦੇ ਟੀਮ ਤੋਂ ਬਾਹਰ ਹੋਣ 'ਤੇ ਭਾਰਤ ਨੂੰ ਵੱਡਾ ਝਟਕਾ ਲਗੇਗਾ, ਕਿਉਂਕਿ ਵੈਸਟਇੰਡੀਜ਼ ਖਿਲਾਫ ਟੀ-20 ਮੈਚ 'ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਿਛਲੇ ਟੀ-20 ਮੈਚ 'ਚ ਭੁਵੀ ਨੇ ਦੋ ਵਿਕਟਾਂ ਲਈਆਂ ਸਨ।
ਭਾਰਤ ਨੂੰ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਵੈਸਟਇੰਡੀਜ਼ ਦੇ ਨਾਲ ਖੇਡਣਾ ਹੈ ਜਿਸ ਦਾ ਪਹਿਲਾ ਮੁਕਾਬਲਾ ਐਤਵਾਰ 15 ਦਸੰਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 18 ਦਸੰਬਰ ਨੂੰ ਵਿਸ਼ਾਖਾਪੱਟਨਮ 'ਚ ਦੂਜਾ ਵਨ ਡੇ ਅਤੇ ਸੀਰੀਜ਼ ਦਾ ਆਖਰੀ ਮੈਚ 22 ਦਸੰਬਰ ਨੂੰ ਕਟਕ 'ਚ ਖੇਡਿਆ ਜਾਵੇਗਾ।