''ਬੱਲੇਬਾਜ਼ ਆਉਂਦੇ ਹਨ, ਜਾਂਦੇ ਹਨ'' ਜੌਂਟੀ ਰੋਡਸ ਨੇ ਡਿਵਿਲੀਅਰਜ਼ ਬਾਰੇ ਕਹੀ ਵੱਡੀ ਗੱਲ
Tuesday, Jun 04, 2019 - 11:56 AM (IST)

ਨਵੀਂ ਦਿੱਲੀ : ਐਤਵਾਰ ਦੀ ਹਾਰ ਦੇ ਬਾਅਦ ਇਕ ਪ੍ਰਸ਼ੰਸਕ ਨੇ ਟਵਿੱਟਰ 'ਤੇ ਜੌਂਟੀ ਰੋਡਸ ਨੂੰ ਕਿਹਾ, ''ਤੁਹਾਡੀ ਟੀਮ (ਦੱਖਣੀ ਅਫਰੀਕਾ) ਨੂੰ ਡਿਵਿਲੀਅਰਜ਼ ਅਤੇ ਸਟੇਨ ਦੀ ਕਮੀ ਮਹਿਸੂਸ ਹੋ ਰਹੀ ਹੈ।'' ਰੋਡਸ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ, ''ਪੂਰੀ ਟੀਮ 2 ਖਿਡਾਰੀਆਂ 'ਤੇ ਨਿਰਭਰ ਨਹੀਂ ਰਹਿ ਸਕਦੀ। ਹੁਣ ਕੋਈ ਹੋਰ ਡਿਵਿਲੀਅਰਜ਼ ਨਹੀਂ ਹੈ। ਬੱਲੇਬਾਜ਼ ਆਉਂਦੇ ਹਨ, ਜਾਂਦੇ ਹਨ। ਟਾਪ ਆਰਡਰ 'ਚ ਕਈ ਬੱਲੇਬਾਜ਼ਾਂ ਨੇ ਗਲਤ ਸ਼ਾਟ ਖੇਡ ਕੇ ਆਪਣੀ ਵਿਕਟ ਗੁਆਈ।''
ਦੁਨੀਆ ਦੇ ਸਭ ਤੋਂ ਬਿਹਤਰੀਨ ਫੀਲਡਰਾਂ ਵਿਚ ਸ਼ੁਮਾਰ ਰਹਿਣ ਵਾਲੇ ਰੋਡਸ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਟੀਮ ਟੂਰਨਾਮੈਂਟ ਦੇ ਬਾਕੀ ਮੈਚਾਂ ਵਿਚ ਸ਼ਾਨਦਾਰ ਵਾਪਸੀ ਕਰੇਗੀ। ਉਸ ਨੇ ਕਿਹਾ, ''ਕਈ ਲੋਕ ਅਜਿਹਾ ਹੀ ਕਰ ਰਹੇ ਹਨ। ਇਹ ਕੋਈ ਰੌਕੇਟ ਸਾਈਂਸ ਨਹੀਂ ਹੈ। ਦੱਖਣੀ ਅਫਰੀਕੀ ਪ੍ਰਸ਼ੰਸਕ ਹੋਣ ਦੇ ਨਾਤੇ ਸਾਨੂੰ ਹੌਸਲਾ ਰੱਖਣਾ ਹੋਵੇਗਾ।''