ਟ੍ਰੇਨਿੰਗ ਲਈ ਰੋਜ਼ 80 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਸੀ ਝੂਲਨ, ਜਾਣੋ ਉਸ ਦੇ ਸੰਘਰਸ਼ ਤੋਂ ਸਫਲਤਾ ਦੇ ਸਫ਼ਰ ਬਾਰੇ
Wednesday, Nov 25, 2020 - 06:19 PM (IST)
ਸਪੋਰਟਸ ਡੈਸਕ— ਭਾਰਤ ਦੀ ਸਟਾਰ ਕ੍ਰਿਕਟਰ ਝੂਲਨ ਗੋਸਵਾਮੀ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੀ ਹੈ। 25 ਨਵੰਬਰ 1982 ਨੂੰ ਕੋਲਾਕਾਤਾ 'ਚ ਝੂਲਨ ਗੋਸਵਾਮੀ ਦਾ ਜਨਮ ਹੋਇਆ ਸੀ। ਝੂਲਨ ਮਹਿਲਾ ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਹੈ। ਉਨ੍ਹਾਂ ਨੇ ਵਨ-ਡੇ 'ਚ 182 ਮੈਚ 'ਚ 225 ਵਿਕਟਾਂ ਲਈਆਂ।ਉਟੀ-20 'ਚ ਉਨ੍ਹਾਂ ਨੇ 56 ਵਿਕਟਾਂ ਆਪਣੇ ਨਾਂ ਕੀਤੀਆਂ। ਮਹਿਲਾ ਟੈਸਟ ਕ੍ਰਿਕਟ 'ਚ ਝੂਲਨ ਨੇ 10 ਮੈਚ 'ਚ 40 ਵਿਕਟਾਂ ਲਈਆਂ। ਇਸ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਸਖ਼ਤ ਮਿਹਨਤ ਹੈ। ਪੱਛਮੀ ਬੰਗਾਲ ਦੇ ਚਕਦਾਹਾ ਦੀ ਰਹਿਣ ਵਾਲੀ ਝੂਲਨ ਦਾ ਕਰੀਅਰ 1997 'ਚ ਕੋਲਕਾਤਾ ਦੇ ਈਡਨ ਗਾਰਡਨਸ 'ਚ ਹੋਏ ਇਕ ਮੈਚ ਦੇ ਬਾਅਦ ਤੋਂ ਬਦਲ ਗਿਆ। ਉਸ ਮੈਚ ਨੂੰ ਦੇਖਣ ਦੇ ਬਾਅਦ ਉਨ੍ਹਾਂ ਨੇ ਕ੍ਰਿਕਟ 'ਚ ਆਪਣਾ ਭਵਿੱਖ ਬਣਾਉਣ ਦਾ ਫ਼ੈਸਲਾ ਕੀਤਾ ਸੀ।
ਇਹ ਵੀ ਪੜ੍ਹੋ :
80 ਕਿਲੋਮੀਟਰ ਦੂਰ ਪ੍ਰੈਕਟਿਸ ਲਈ ਜਾਂਦੀ ਸੀ ਝੂਲਨ
ਝੂਲਨ ਨੇ 15 ਸਾਲ ਦੀ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਉਹ ਚਕਦੇਹ ਤੋਂ ਰੋਜ਼ਾਨਾ 80 ਕਿਲੋਮੀਟਰ ਟ੍ਰੇਨ ਨਾਲ ਸਫ਼ਰ ਕਰਕੇ ਪ੍ਰੈਕਟਿਸ ਕਰਨ ਜਾਂਦੀ ਸੀ। ਝੂਲਨ ਉਸ ਸਮੇਂ ਕੋਲਕਾਤਾ 'ਚ ਅਭਿਆਸ ਕਰਦੀ ਸੀ। ਹਰ ਰੋਜ਼ ਸਵੇਰੇ ਸਾਢੇ ਚਾਰ ਵਜੇ ਉਹ ਟ੍ਰੇਨ ਫੜ ਲੈਂਦੀ ਸੀ। ਇਸ ਦੌਰਾਨ ਕਦੀ-ਕਦੀ ਟ੍ਰੇਨ ਮਿਸ ਵੀ ਹੋ ਜਾਂਦੀ ਸੀ। ਇਕੱਲੀ ਧੀ ਨੂੰ ਰੋਜ਼ 80 ਕਿਲੋਮੀਟਰ ਦੂਰ ਭੇਜਣ ਦੇ ਬਾਅਦ ਮਾਤਾ-ਪਿਤਾ ਪਰੇਸ਼ਾਨ ਰਹਿੰਦੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਝੂਲਨ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ : ਤੇਂਦੁਲਕਰ ਨੇ ਕਿਹਾ- ਟੈਸਟ ਸੀਰੀਜ਼ 'ਚ ਇਸ ਭਾਰਤੀ ਬੱਲੇਬਾਜ਼ 'ਤੇ ਰਹਿਣਗੀਆਂ ਨਜ਼ਰਾਂ
ਇਹ ਵੀ ਪੜ੍ਹੋ : ਵਕਾਰ ਨੂੰ ਭਾਰਤ ਤੇ ਆਸਟਰੇਲੀਆ ਵਿਚਾਲੇ ਸਖ਼ਤ ਮੁਕਾਬਲੇ ਦੀ ਉਮੀਦ
1997 'ਚ ਝੂਲਨ ਨੂੰ ਮਹਿਲਾ ਵਰਲਡ ਕੱਪ ਦਾ ਫਾਈਨਲ ਦੇਖਣ ਦਾ ਮੌਕਾ ਮਿਲਿਆ ਸੀ। ਇਸ ਮੈਚ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਉਸ ਮੈਚ 'ਚ ਝੂਲਨ 'ਬਾਲ ਗਰਲ' ਸੀ। ਉਨ੍ਹਾਂ ਨੇ ਆਪਣੇ ਸਾਹਮਣੇ ਦੁਨੀਆ ਦੀ ਦਿੱਗਜ ਮਹਿਲਾ ਖਿਡਾਰੀਆਂ ਨੂੰ ਖੇਡਦੇ ਹੋਏ ਦੇਖਿਆ। ਕਰੀਬ ਤੋਂ ਬੇਲਿੰਡਾ ਕਲਾਰਕ, ਡੇਬੀ ਹਾਕੀ, ਕੈਥਰੀਨ ਫ਼ਿਟਜ਼ਪੈਟ੍ਰਿਕ ਜਿਹੀਆਂ ਮਹਾਨ ਕ੍ਰਿਕਟਰਸ ਨੂੰ ਦੇਖਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਖੇਡ ਨੇ ਝੂਲਨ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਮੈਚ ਤੋਂ ਪਹਿਲਾਂ ਉਹ ਸਿਰਫ ਕ੍ਰਿਕਟ ਖੇਡ ਰਹੀ ਸੀ। ਮੈਚ ਦੇਖਣ ਦੇ ਬਾਅਦ ਉਨ੍ਹਾਂ ਨੇ ਕ੍ਰਿਕਟ ਨੂੰ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ।
2007 'ਚ ਬਣੀ ਸੀ ਆਈ. ਸੀ. ਸੀ. ਕ੍ਰਿਕਟਰ 'ਆਫ਼ ਦੀ ਈਅਰ
ਝੂਲਨ ਨੇ ਆਪਣਾ ਪਹਿਲਾ ਵਨ-ਡੇ ਇੰਗਲੈਂਡ ਖ਼ਿਲਾਫ਼ 2002 'ਚ ਖੇਡਿਆ ਸੀ। ਉਨ੍ਹਾਂ ਨੂੰ ਪਿਆਰ ਨਾਲ ਸਾਰੇ ਕੋਜੀ ਦੇ ਨਾਂ ਨਾਲ ਬੁਲਾਉਂਦੇ ਹਨ। 2017 ਦਾ ਮਹਿਲਾ ਵਰਲਡ ਕੱਪ ਜਿੱਤਣਾ ਕੋਜੀ ਦਾ ਸਭ ਤੋਂ ਵੱਡਾ ਸੁਫਨਾ ਸੀ ਜੋ ਪੂਰਾ ਨਾ ਹੋ ਸਕਿਆ। ਉਨ੍ਹਾਂ ਨੂੰ 2007 'ਚ ਆਈ. ਸੀ. ਸੀ. ਕ੍ਰਿਕਟਰ 'ਆਫ਼ ਦਾ ਈਅਰ' ਚੁਣਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। 2010 'ਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਤਾਂ 2012 'ਚ ਪਦਮਸ਼੍ਰੀ ਨਾਲ ਨਵਾਜ਼ਿਆ ਗਿਆ। ਉਹ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਚੁੱਕੀ ਹੈ ਅਤੇ ਹੁਣ ਆਪਣਾ ਪੂਰਾ ਧਿਆਨ ਵਨ-ਡੇ ਤੇ ਟੈਸਟ 'ਤੇ ਲਾ ਰਹੀ ਹੈ।