ਅੱਜ ਤੱਕ ਨਹੀਂ ਟੁੱਟ ਸਕਿਆ ਸ਼੍ਰੀਨਾਥ ਦਾ ਇਹ ਰਿਕਾਰਡ

11/12/2018 4:34:24 PM

ਨਵੀਂ ਦਿੱਲੀ— ਡ੍ਰੈਸਿੰਗ ਰੂਮ ਤੋਂ ਮੈਦਾਨ ਤੱਕ ਜਵਾਗਲ ਸ਼੍ਰੀਨਾਥ ਦੀ ਇਹੀ ਛਵੀ ਸੀ, ਕਿ ਉਹ ਬਹੁਤ ਸ਼ਾਂਤ ਸੁਭਾਅ ਦੇ ਇਨਸਾਨ ਹਨ। ਉਹ ਲੋੜ ਤੋਂ ਜ਼ਿਆਦਾ ਨਹੀਂ ਬੋਲਦੇ ਸਨ। ਪਰ ਜਿਵੇਂ ਹੀ ਉਹ ਗੇਂਦਬਾਜ਼ੀ ਲਈ ਰਨਅੱਪ ਲੈਣਾ ਸ਼ੁਰੂ ਕਰਦੇ ਸਨ ਤਾਂ ਸਾਹਮਣੇ ਮੌਜੂਦ ਬੱਲੇਬਾਜ਼ ਦਾ ਗਲਾ ਸੁੱਕਣ ਲੱਗਦਾ ਸੀ। ਲੰਬਾਈ ਅਤੇ ਮਜ਼ਬੂਤ ਮੋਢਿਆਂ ਦਾ ਇਸਤੇਮਾਲ ਕਰਨ ਵਾਲੇ ਜਗਾਵਲ ਸ਼੍ਰੀਨਾਥ ਨੇ ਭਾਰਤੀ ਕ੍ਰਿਕਟ ਨੂੰ ਜ਼ਿੰਦਗੀ ਦੇ 11 ਸਾਲ ਦਿੱਤੇ। ਉਨ੍ਹਾਂ ਨੇ ਟੀਮ ਇੰਡੀਆ 'ਚ ਕਪਿਲ ਦੇਵ ਦੇ ਬੂਟਾਂ 'ਚ ਪੈਰ ਰੱਖਣ ਦਾ ਮੌਕਾ ਮਿਲਿਆ। ਕਰਨਾਟਕ 'ਚ ਜਨਮ ਲੈਣ ਵਾਲੇ ਜਵਾਗਲ ਸ਼੍ਰੀਨਾਥ ਭਾਰਤ ਦੇ ਸਭ ਤੋਂ ਮਹਾਨ ਗੇਂਦਬਾਜ਼ਾਂ 'ਚੋਂ ਇਕ ਹਨ। ਉਨ੍ਹਾਂ ਦੀ ਗੇਂਦ ਦੀ ਸਪੀਡ ਬੱਲੇਬਾਜ਼ਾਂ 'ਚ ਖੌਫ ਪੈਦਾ ਕਰਦੀ ਸੀ। ਗੇਂਦ ਸਟੀਕ ਵਿਕਟ 'ਤੇ ਜਾਂਦੀ ਅਤੇ ਉਥੇ ਟੱਪਾ ਖਾਂਦੀ ਸੀ, ਜਿੱਥੇ ਸ਼੍ਰੀਨਾਥ ਚਾਹੁੰਦੇ ਸੀ। ਉਹ ਅਜਿਹੇ ਗੇਂਦਬਾਜ਼ ਸਨ ਜੋ ਇਕ ਓਵਰ 'ਚ ਸਾਰੀਆਂ  ਗੇਂਦਾਂ ਨੂੰ ਵੱਖਰੇ ਢੰਗ ਨਾਲ ਸੁੱਟਦੇ ਸਨ। ਇਹੀ ਉਨ੍ਹਾਂ ਦੀ ਖਾਸੀਅਤ ਸੀ ਅਤੇ ਉਨ੍ਹਾਂ ਦੀ ਤਾਕਤ ਵੀ। ਇਸੇ ਲਈ ਸ਼੍ਰੀਨਾਥ ਦਾ ਇਕ ਅਜਿਹਾ ਰਿਕਾਰਡ ਹੈ, ਜਿਸਨੂੰ ਅਜੇ ਤੱਕ ਕੋਈ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਨਹੀਂ ਤੋੜ ਸਕਿਆ।

-ਰਿਕਾਰਡ ਤੋੜਨਾ ਤਾਂ ਦੂਰ, ਬਰਾਬਰੀ ਵੀ ਨਹੀਂ ਹੋਈ


ਅਜਿਹਾ ਨਹੀਂ ਹੈ ਕਿ ਸ਼੍ਰੀਨਾਥ ਤੋਂ ਬਾਅਦ ਟੀਮ ਇੰਡੀਆ 'ਚ ਚੰਗਾ ਤੇਜ਼ ਗੇਂਦਬਾਜ਼ ਨਹੀਂ ਆਏ। ਇਸ਼ਾਂਤ ਸ਼ਰਮਾ, ਵਰੁਣ ਆਰੋਨ,ਆਸ਼ੀਸ਼ ਨੇਹਰਾ, ਜ਼ਹੀਰ ਖਾਨ ਅਤੇ ਉਮੇਸ਼ ਯਾਦਵ ਵਰਗੇ ਖਿਡਾਰੀਆਂ ਨੇ ਦੇਸ਼ ਦਾ ਮਾਣ ਖੂਬ ਵਧਾਇਆ। ਪਰ ਇਨ੍ਹਾਂ 'ਚੋਂ ਕੋਈ ਵੀ ਸ਼੍ਰੀਨਾਥ ਦੇ ਰਿਕਾਰਡ ਦੀ ਬਰਾਬਰੀ ਵੀ ਨਹੀਂ ਕਰ ਸਕਿਆ। ਸਾਲ 2008 'ਚ ਇਸ਼ਾਂਤ ਸ਼ਰਮਾ ਨੇ ਆਸਟ੍ਰੇਲੀਆ ਖਿਲਾਫ 152.6 ਕਿ.ਮੀ. ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ। ਇਸ ਤੋਂ ਬਾਅਦ ਵਰੁਣ ਆਰੋਨ 152.5 ਕਿ.ਮੀ. ਪ੍ਰਤੀਘੰਟੇ, ਉਮੇਸ਼ ਯਾਦਵ 152.2 ਕਿ.ਮੀ ਪ੍ਰਤੀਘੰਟੇ ਤਾਂ ਅਸ਼ੀਸ਼ ਨੇਹਰਾ 149.9 ਕਿ.ਮੀ ਪ੍ਰਤੀਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਚੁੱਕੇ ਹਨ।

-ਮੈਸੂਰ 'ਚ ਹੋਇਆ ਜਨਮ,ਇੰਜੀਨੀਅਰਿੰਗ ਦੀ ਲਈ ਡਿਗਰੀ


ਜਵਾਗਲ ਸ਼੍ਰੀਨਾਥ ਦਾ ਜਨਮ 31 ਅਗਸਤ 1969 ਨੂੰ ਕਰਨਾਟਕ ਦੇ ਮੈਸੂਰ 'ਚ ਹੋਇਆ। ਉਨ੍ਹਾਂ ਨੇ ਬਚਪਨ ਤੋਂ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸ਼੍ਰੀਨਾਥ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ 1999 'ਚ ਜਯੋਤਸਨਾ ਨਾਂ ਦੀ ਲੜਕੀ ਨਾਲ ਪਹਿਲਾਂ ਵਿਆਹ ਕੀਤਾ ਸੀ। ਪਰ ਇਹ ਵਿਆਹ ਜ਼ਿਆਦਾਂ ਦਿਨਾਂ ਤੱਕ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਸ਼੍ਰੀਨਾਥ ਨੇ 2008 'ਚ ਵਿਆਹ ਪੱਤਰਕਾਰ ਮਾਧਵੀ ਪਤਰਾਵਲੀ ਨਾਲ ਕੀਤਾ।

-300 ਵਿਕਟਾਂ ਲੈਣ ਵਾਲੇ ਪਹਿਲੇ ਇੰਡੀਅਨ ਗੇਂਦਬਾਜ਼
ਜਵਾਗਲ ਸ਼੍ਰੀਨਾਥ ਟੀਮ ਇੰਡੀਆ ਦੇ ਪਹਿਲੇ ਅਜਿਹਾ ਤੇਜ਼ ਗੇਂਦਬਾਜ਼ ਹੋਏ ਜਿਨਾਂ ਨੇ ਵਨ ਡੇ ਇੰਟਰਨੈਸ਼ਨਲ 'ਚ 300 ਤੋਂ ਜ਼ਿਆਦਾ ਵਿਕਟਾਂ ਲਈਆਂ। ਇੰਨਾ ਹੀ ਨਹੀਂ, ਕਪਿਲ ਦੇਵ ਤੋਂ ਬਾਅਦ ਉਹ ਉਸ ਦੌਰ 'ਚ ਭਾਰਤ ਦੇ ਦੂਜੇ ਅਜਿਹੇ ਗੇਂਦਬਾਜ਼ ਹਨ, ਜਿਨਾਂ ਨੇ 200 ਤੋਂ ਜ਼ਿਆਦਾ ਵਿਕਟਾਂ ਲਈਆਂ ਸਨ।

-ਕਿਹਾ ਜਾਂਦਾ ਹੈ 'ਵਿਕਟਾਂ ਦਾ ਰਜਨੀਕਾਂਤ'
ਸਾਲ 1989-90 ਦੇ ਸੀਜ਼ਨ 'ਚ ਸ਼੍ਰੀਨਾਥ ਨੇ ਹੈਦਰਾਬਾਦ ਖਿਲਾਫ ਮੁਕਾਬਲੇ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। ਪਹਿਲੇ ਹੀ ਮੁਕਾਬਲੇ 'ਚ ਉਨ੍ਹਾਂ ਨੂੰ ਹੈਟ੍ਰਿਕ ਵਿਕਟਾਂ ਲੈ ਕੇ ਇਤਿਹਾਸ ਰਚਿਆ। ਡੈਬਿਊ ਮੈਚ 'ਚ ਹੈਟ੍ਰਿਕ ਲਗਾਉਣ ਵਾਲੇ ਉਹ ਭਾਰਤ ਦੇ ਤੀਜੇ ਅਤੇ ਕਰਨਾਟਕ ਦੇ ਪਹਿਲੇ ਗੇਂਦਬਾਜ਼ ਸਨ। ਇਸੇ ਕਾਰਨ ਸ਼੍ਰੀਨਾਥ ਨੂੰ 'ਕ੍ਰਿਕਟ ਦਾ ਰਜਨੀਕਾਂਤ' ਵੀ ਕਿਹਾ ਜਾਣ ਲੱਗਾ।

-ਸਭ ਤੋਂ ਜ਼ਿਆਦਾ ਵਰਲਡ ਕੱਪ ਖੇਡਣ ਵਾਲੇ ਇੰਡੀਅਨ ਕ੍ਰਿਕਟਰ
ਸ਼੍ਰੀਨਾਥ ਦਾ ਨਾਂ ਸਭ ਤੋਂ ਜ਼ਿਆਦਾ ਕ੍ਰਿਕਟ ਵਰਲਡ ਕੱਪ ਖੇਡਣ ਵਾਲੇ ਇੰਡੀਅਨ ਕ੍ਰਿਕਟਰ ਦੇ ਰੁਪ 'ਚ ਵੀ ਦਰਜ ਹੈ। ਉਹ 1992,1996,1999 ਅਤੇ 2003 ਵਰਲਡ ਕੱਪ 'ਚ ਟੀਮ ਇੰਡੀਆ ਦਾ ਹਿੱਸਾ ਰਹੇ। ਇਨ੍ਹਾਂ ਵਰਲਡ ਕੱਪ ਮੈਚਾਂ 'ਚ ਸ਼੍ਰੀਨਾਥ ਨੇ ਕੁੱਲ 44 ਵਿਕਟਾਂ ਲਈਆਂ। ਸ਼੍ਰੀਨਾਥ ਨੇ ਆਪਣੇ ਇੰਟਰਨੈਸ਼ਨਲ ਕਰੀਅਰ 'ਚ ਕੁਲ 555 ਵਿਕਟਾਂ ਲਈਆਂ।

-ਰਿਟਾਇਰ ਹੋਣ ਤੋਂ ਬਾਅਦ ਗਾਂਗੁਲੀ ਨੇ ਫਿਰ ਬੁਲਾਇਆ


ਸਾਲ 2002 'ਚ ਹੀ ਸ਼੍ਰੀਨਾਥ ਨੇ ਕ੍ਰਿਕਟ ਤੋਂ ਰਿਟਾਇਰਮੈਂਟ ਦੀ ਘੋਸ਼ਣਾ ਕਰ ਦਿੱਤੀ ਸੀ। ਪਰ 2003 ਵਰਲਡ ਕੱਪ ਲਈ ਟੀਮ ਚੁਣੀ ਜਾ ਰਹੀ ਸੀ ਤਾਂ ਕਪਤਾਨ ਸੌਰਭ ਗਾਂਗੁਲੀ ਦੀ ਅਪੀਲ 'ਤੇ ਫਿਰ ਟੀਮ 'ਚ ਵਾਪਸ ਆਏ। 2003 ਵਰਲਡ ਕੱਪ ਤੋਂ ਬਾਅਦ ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

-ਸੰਨਿਆਸ ਲਿਆ ਪਰ ਕ੍ਰਿਕਟ ਨਹੀਂ ਛੱਡਿਆ
ਹਾਲਾਂਕਿ, ਸੰਨਿਆਸ ਤੋਂ ਬਾਅਦ ਵੀ ਸ਼੍ਰੀਨਾਥ ਨੇ ਕ੍ਰਿਕਟ ਨੂੰ ਨਹੀਂ ਛੱਡਿਆ। 2006 'ਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਉਨ੍ਹਾਂ ਨੂੰ ਮੈਚ ਰੈਫਰੀ ਦੇ ਰੂਪ 'ਚ ਚੁਣਿਆ। ਸ਼੍ਰੀਨਾਥ ਨੇ 24 ਟੈਸਟ ਮੈਚ, 122 ਵਨ ਡੇ ਅਤੇ 25 ਟੀ-20 ਮੈਚ ਦੀ ਰੈਫਰੀ ਕੀਤੀ ਹੈ। ਸ਼੍ਰੀਨਾਥ ਨੇ ਵਨ ਡੇ ਮੈਚਾਂ 'ਚ ਲੈੱਗ ਕਟਰ ਅਤੇ ਸਲੋਵਰ ਗੇਂਦਾਂ ਸੁੱਟਣੀਆਂ ਸ਼ੁਰੂ ਕੀਤੀਆਂ। ਉਹ ਨਵੇਂ ਗੇਂਦਬਾਜ਼ਾਂ ਦੇ ਮੇਂਟਰ ਵੀ ਬਣੇ। ਸ਼੍ਰੀਨਾਥ ਨੂੰ ਅਰਜੁਨ ਅਵਾਰਡ ਵਾਲ ਵੀ ਸਨਮਾਨਿਤ ਕੀਤਾ ਗਿਆ ਹੈ।

-ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਨਾਟ ਆਊਟ 'ਚ ਨੰਬਰ 2

ਸ਼੍ਰੀਨਾਥ ਬਾਅਦ ਦੇ ਦਿਨਾਂ 'ਚ ਬਤੌਰ ਬੱਲੇਬਾਜ਼ ਵੀ ਟੀਮ ਇੰਡੀਆ ਦੇ ਸਾਰਥੀ ਬਣੇ। ਉਨ੍ਹਾਂ ਨੇ ਕਈ ਮੌਕਿਆਂ 'ਤੇ ਆਖਰੀ ਓਵਰਾਂ 'ਚ ਟੀਮ ਨੂੰ ਮੁਸ਼ਕਲ ਨਾਲ ਉਬਾਰਿਆ। ਸਟੀਵ ਸ਼ਾਅ ਤੋਂ ਬਾਅਦ ਕ੍ਰਿਕਟ ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਾਰ ਨਾਟ ਆਊਟ ਰਹਿਣ ਵਾਲੇ ਦੂਜੇ ਬੱਲੇਬਾਜ਼ ਵੀ ਹਨ।

suman saroa

This news is Content Editor suman saroa