ਬੁਮਰਾਹ ਬਣੇ ''ਵਾਈਡਮੈਨ'', 13 ਸਾਲਾਂ ਬਾਅਦ ਟੀਮ ਇੰਡੀਆ ਦਾ ਸ਼ਰਮਨਾਕ ਰਿਕਾਰਡ

02/06/2020 1:35:24 PM

ਸਪੋਰਟਸ ਡੈਸਕ— ਟੀਮ ਇੰਡੀਆ ਨੇ ਮੌਜੂਦਾ ਨਿਊਜ਼ੀਲੈਂਡ ਦੌਰੇ 'ਤੇ ਪਹਿਲੀ ਵਾਰ ਹਾਰ ਦਾ ਸਾਹਮਣਾ ਕੀਤਾ। ਬੁੱਧਵਾਰ ਨੂੰ ਹੇਮਿਲਟਨ ਦੇ ਸੇਡਾਨ ਪਾਰਕ 'ਚ 347/4 ਦਾ ਵੱਡਾ ਸਕੋਰ ਖੜ੍ਹਾ ਕਰਨ ਦੇ ਬਾਵਜੂਦ ਵਿਰਾਟ ਬ੍ਰਿਗੇਡ ਨੂੰ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੀ-20 ਸੀਰੀਜ਼ 'ਚ ਕੀਵੀਆਂ ਦਾ ਸਫਾਇਆ ਕਰਨ ਦੇ ਬਾਅਦ ਵਿਰਾਟ ਬ੍ਰਿਗੇਡ ਨੇ ਹਾਰ ਦੇ ਨਾਲ ਵਨ-ਡੇ ਸੀਰੀਜ਼ ਦਾ ਨਿਰਾਸ਼ਾਜਨਕ ਆਗਾਜ਼ ਕੀਤਾ।

ਟੀ-20 ਸੀਰੀਜ਼ 'ਚ 'ਵ੍ਹਾਈਟਵਾਸ਼' ਝੱਲਣ ਵਾਲੀ ਕੀਵੀ ਟੀਮ ਨੂੰ ਭਾਰਤ ਦੀ ਦਿਸ਼ਾਹੀਨ ਗੇਂਦਬਾਜ਼ੀ ਦਾ ਫਾਇਦਾ ਮਿਲਿਆ। ਭਾਰਤੀਆਂ ਨੇ 29 ਵਾਧੂ ਦੌੜਾਂ ਦਿੱਤੀਆਂ ਜਿਸ 'ਚੋਂ 24 ਦੌੜਾਂ ਵਾਈਡ ਤੋਂ ਆਈਆਂ। ਵਨ-ਡੇ ਰੈਂਕਿੰਗ 'ਚ ਦੁਨੀਆ ਦੇ ਨੰਬਰ-1 ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜ਼ਿਆਦਾ 9 ਵਾਈਡ, ਜਦਕਿ ਮੁਹੰਮਦ ਸ਼ਮੀ ਨੇ 6 ਵਾਈਡ ਕਰਾਈਆਂ। ਇਨ੍ਹਾਂ ਦੋਹਾਂ ਦੇ ਇਲਾਵਾ ਸ਼ਾਰਦੁਲ ਠਾਕੁਰ ਨੇ 2, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੇ 1-1 ਵਾਈਡ ਕਰਾਈਆਂ। ਇਸ ਤੋਂ ਪਹਿਲਾਂ 2007 'ਚ ਆਸਟਰੇਲੀਆ ਦੇ ਖਿਲਾਫ ਵਨ-ਡੇ 'ਚ ਟੀਮ ਇੰਡੀਆ ਨੇ 26 ਦੌੜਾਂ ਵਾਈਡ ਤੋਂ ਦਿੱਤੀਆਂ ਸਨ।

Tarsem Singh

This news is Content Editor Tarsem Singh