ਇੰਗਲੈਂਡ ਦੌਰੇ ਤੋਂ ਪਹਿਲਾਂ ਜਾਇਸਵਾਲ ਏ-ਟੀਮ ’ਚ, ਗਿੱਲ ਖੇਡੇਗਾ ਦੂਜੇ ਮੈਚ
Friday, May 16, 2025 - 10:12 PM (IST)

ਨਵੀਂ ਦਿੱਲੀ– ਭਾਰਤੀ ਟੈਸਟ ਟੀਮ ਦੇ ਨਿਯਮਤ ਖਿਡਾਰੀ ਯਸ਼ਸਵੀ ਜਾਇਸਵਾਲ, ਨਿਤੀਸ਼ ਕੁਮਾਰ ਰੈੱਡੀ ਤੇ ਧਰੁਵ ਜੁਰੈਲ ਨੂੰ ਇੰਗਲੈਂਡ ਲਾਇਨਜ਼ ਵਿਰੁੱਧ 30 ਮਈ ਤੋਂ ਕੈਂਟਰਬਰੀ ਵਿਚ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਲੜੀ ਲਈ ਸ਼ੁੱਕਰਵਾਰ ਨੂੰ ਭਾਰਤ-ਏ ਟੀਮ ਵਿਚ ਸ਼ਾਮਲ ਕੀਤਾ ਗਿਆ। ਰੋਹਿਤ ਸ਼ਰਮਾ ਦੇ ਸੰਨਿਆਸ ਤੋਂ ਬਾਅਦ ਸ਼ੁਭਮਨ ਗਿੱਲ ਦਾ ਭਾਰਤ ਦਾ ਟੈਸਟ ਕਪਤਾਨ ਬਣਨਾ ਤੈਅ ਹੈ। ਗਿੱਲ ਤੇ ਬੀ. ਸਾਈ ਸੁਦਰਸ਼ਨ 6 ਜੂਨ ਤੋਂ ਨਾਰਥੰਪਟਨ ਵਿਚ ਇੰਗਲੈਂਡ ਲਾਇਨਜ਼ ਵਿਰੁੱਧ ਸ਼ੁਰੂ ਹੋਣ ਵਾਲੇ ਦੂਜੇ 4 ਦਿਨਾ ਮੈਚ ਲਈ ਉਪਲੱਬਧ ਰਹੇਗਾ। ਭਾਰਤ-ਏ ਦਾ ਦੌਰਾ ਇੰਗਲੈਂਡ ਵਿਚ 5 ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਹੋਵੇਗਾ। ਏ-ਟੀਮ 13 ਤੋਂ 16 ਜੂਨ ਤੱਕ ਬੈਕੇਨਹੈਮ ਵਿਚ ਸੀਨੀਅਰ ਟੀਮ ਨਾਲ ਇਕ ‘ਇੰਟ੍ਰਾ -ਸਕੁਐਡ’ ਮੈਚ ਵੀ ਖੇਡੇਗੀ। ਪਹਿਲਾ ਟੈਸਟ 20 ਜੂਨ ਤੋਂ ਲੀਡਸ ਵਿਚ ਸ਼ੁਰੂ ਹੋਵੇਗਾ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਦੇ ਟੀਮ ਦੇ ਐਲਾਨ ਨਾਲ ਸਬੰਧਤ ਬਿਆਨ ਵਿਚ ਇਹ ਸਪੱਸ਼ਟ ਹੈ ਕਿ ਆਈ. ਪੀ. ਐੱਲ. ਫਾਈਨਲ 25 ਮਈ ਤੋਂ 3 ਜੂਨ ਤੱਕ ਟਲਣ ਦੇ ਬਾਵਜੂਦ ਮੁੱਢਲੇ ਪ੍ਰੋਗਰਾਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਭਾਰਤ-ਏ ਟੀਮ : ਅਭਿਮਨਿਊ ਈਸ਼ਵਰਨ (ਕਪਤਾਨ), ਯਸ਼ਸਵੀ ਜਾਇਸਵਾਲ, ਕਰੁਣ ਨਾਇਰ, ਧਰੁਵ ਜੁਰੈਲ (ਉਪ ਕਪਤਾਨ, ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਸ਼ਾਰਦੁਲ ਠਾਕੁਰ, ਈਸ਼ਾਨ ਕਿਸ਼ਨ(ਵਿਕਟਕੀਪਰ), ਮਾਨਵ ਸੁਥਾਰ, ਨਤੁਸ਼ ਕੋਟਿਆਨ, ਮੁਕੇਸ਼ ਕੁਮਾਰ, ਆਕਾਸ਼ ਦੀਪ, ਹਰਸ਼ਿਤ ਰਾਣਾ, ਅੰਸ਼ੁਲ ਕੰਬੋਜ, ਖਲੀਲ ਅਹਿਮਦ, ਰਿਤੂਰਾਜ ਗਾਇਕਵਾੜ, ਸਰਫਰਾਜ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ ਦੂਬੇ। ਸ਼ੁਭਮਨ ਗਿੱਲ ਤੇ ਸਾਈ ਸੁਦਰਸ਼ਨ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਵਿਚ ਸ਼ਾਮਲ ਹੋਣਗੇ।