ਜਡੇਜਾ ਨੇ ਉਮੇਸ਼ ਯਾਦਵ ਨੂੰ ਕੀਤਾ ਟ੍ਰੋਲ, ਕਿਹਾ- ਇਨਾਂ ਭਾਰ ਤਾਂ ਲੜਕੀਆਂ ਚੁੱਕਦੀਆਂ ਹਨ

01/09/2020 12:25:00 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਲੈ ਕੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਉਸ ਨੂੰ ਟ੍ਰੋਲ ਕੀਤਾ ਹੈ। ਦਰਅਸਲ ਇਸ ਵੀਡੀਓ 'ਚ ਉਮੇਸ਼ ਯਾਦਵ ਵੇਟਲਿਫਟਿੰਗ ਕਰਦੇ ਨਜ਼ਰ ਆ ਰਿਹਾ ਹੈ ਅਤੇ ਜਡੇਜਾ ਨੇ ਇਸ 'ਚ ਕਮੈਂਟ 'ਚ ਲਿੱਖ ਦਿੱਤਾ ਕਿ ਇੰਨਾ ਭਾਰ ਤਾਂ ਲੜਕੀਆਂ ਵੀ ਚੁੱਕ ਲੈਂਦੀਆਂ ਹਨ। ਉਮੇਸ਼ ਯਾਦਵ ਟੈਸਟ ਟੀਮ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਵੱਲ ਧਿਆਨ ਖਿੱਚ ਚੁੱਕਾ ਹੈ, ਜਦ ਕਿ ਜਡੇਜਾ ਵੀ ਪਿਛਲੇ ਕੁਝ ਸਮੇਂ ਤੋਂ ਚੰਗੀ ਫ਼ਾਰਮ 'ਚ ਹੈ ਅਤੇ ਲਿਮੀਟਿਡ ਓਵਰ ਕ੍ਰਿਕਟ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਉਮੇਸ਼ ਨੇ ਜਿਮ 'ਚ ਵੇਟਲਿਫਟਿੰਗ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ- #doyouliftbro (ਕੀ ਤੁਸੀਂ ਭਾਰ ਚੁੱਕਦੇ ਹਨ?) ਇਸ 'ਤੇ ਜਡੇਜਾ ਨੇ ਕੁਮੈਂਟ 'ਚ ਲਿਖਿਆ, ਲੜਕੀਆਂ ਇੰਨਾ ਭਾਰ ਚੁੱਕਦੀਆਂ ਹਨ। ਜਡੇਜਾ ਦੇ ਇਸ ਕੁਮੈਂਟਸ 'ਤੇ ਫੈਨਜ਼ ਨੇ ਵੀ ਕਾਫ਼ੀ ਕੁਮੈਂਟਸ ਕੀਤੇ ਹਨ। ਉਮੇਸ਼ ਯਾਦਵ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਹੋਈ ਘਰੇਲੂ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕੀਤਾ। ਫਿਲਹਾਲ ਉਹ ਪੰਜਾਬ ਵਲੋਂ ਰਣਜੀ ਟਰਾਫੀ 'ਚ ਖੇਡ ਰਿਹਾ ਹੈ।

 
 
 
 
 
View this post on Instagram
 
 
 
 
 
 
 
 
 

🏋️👊 #doyouliftbro

A post shared by Umesh Yadav (@umeshyaadav) on Jan 8, 2020 at 12:07am PST

ਉਮੇਸ਼ ਯਾਦਵ ਨੇ ਆਪਣਾ ਪਿੱਛਲਾ ਟੀ20 ਅੰਤਰਰਾਸ਼ਟਰੀ ਮੈਚ ਫਰਵਰੀ 2019 'ਚ ਜਦ ਕਿ ਪਿੱਛਲਾ ਵਨ ਡੇ ਅੰਤਰਰਾਸ਼ਟਰੀ ਮੈਚ ਅਕਤੂਬਰ 2018 'ਚ ਖੇਡਿਆ ਸੀ। 32 ਸਾਲ ਦਾ ਉਮੇਸ਼ ਯਾਦਵ ਭਾਰਤ ਲਈ 45 ਟੈਸਟ ਮੈਚ, 75 ਵਨ ਡੇ ਅੰਤਰਰਾਸ਼ਟਰੀ ਮੈਚ ਅਤੇ 7 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ।