ਇਰਾਨੀ ਤੇ ਵਾਵਸੋਰੀ ਨੂੰ ਅਮਰੀਕੀ ਓਪਨ ''ਚ ਮਿਕਸਡ ਡਬਲਜ਼ ਦਾ ਖਿਤਾਬ
Friday, Sep 06, 2024 - 02:03 PM (IST)

ਨਿਊਯਾਰਕ- ਸਾਰਾ ਇਰਾਨੀ ਅਤੇ ਐਂਡਰੀਆ ਵਾਵਸੋਰੀ ਨੇ ਵੀਰਵਾਰ ਨੂੰ ਟੇਲਰ ਟਾਊਨਸੇਂਡ ਅਤੇ ਡੋਨਾਲਡ ਯੰਗ ਨੂੰ 7-6 (0), 7-5 ਨਾਲ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦਾ ਮਿਕਸਡ ਡਬਲਜ਼ ਖਿਤਾਬ ਜਿੱਤ ਲਿਆ ਹੈ। ਇਰਾਨੀ ਦੇ ਕਰੀਅਰ ਦਾ ਇਹ ਪਹਿਲਾ ਮਿਕਸਡ ਡਬਲਜ਼ ਖਿਤਾਬ ਹੈ, ਜਿਸ ਨੇ ਆਪਣੀ ਇਤਾਲਵੀ ਜੋੜੀਦਾਰ ਰੌਬਰਟਾ ਵਿੰਚੀ ਨਾਲ ਮਹਿਲਾ ਡਬਲਜ਼ ਵਿੱਚ ਕਰੀਅਰ ਦਾ ਗ੍ਰੈਂਡ ਸਲੈਮ ਜਿੱਤਿਆ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਜੈਸਮੀਨ ਪਾਓਲਿਨੀ ਨਾਲ ਮਿਲ ਕੇ ਪੈਰਿਸ ਓਲੰਪਿਕ ਖੇਡਾਂ ਵਿੱਚ ਮਹਿਲਾ ਡਬਲਜ਼ ਦਾ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਕਿਹਾ, ''ਇਹ ਸਾਲ ਮੇਰੇ ਲਈ ਅਵਿਸ਼ਵਾਸ਼ਯੋਗ ਰਿਹਾ। ਇਹ ਸਾਲ ਸ਼ਾਨਦਾਰ ਰਿਹਾ ਹੈ।''
ਬਚਪਨ ਦੇ ਦੋਸਤਾਂ ਟਾਊਨਸੇਂਡ ਅਤੇ ਯੰਗ ਨੂੰ ਇਸ ਸਾਲ ਅਮਰੀਕੀ ਓਪਨ ਵਿੱਚ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਸੀ। ਯੰਗ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਟੂਰਨਾਮੈਂਟ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈਣਗੇ।